ਥਾਣਾ ਸਿਟੀ ਰਾਜਪੁਰਾ ਪੁਲਸ ਨੇ ਛੇ ਜਣਿਆਂ ਵਿਰੁੱਧ ਕੀਤਾ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ
ਰਾਜਪੁਰਾ, 6 ਅਗਸਤ () : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸਿ਼ਕਾਇਤਕਰਤਾ ਮੋਸਸ ਰਾਜ ਪੁੱਤਰ ਬਲਵਿੰਦਰ ਰਾਜ ਵਾਸੀ ਵਿਸ਼ ਕਰਮਾ ਨਗਰ ਢਕਾਨਸੂੰ ਰੋਡ ਰਾਜਪੁਰਾ ਦੀ ਸਿ਼ਕਾਇਤ ਦੇ ਆਧਾਰ ਤੇ 6 ਜਣਿਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਧਾਰਾ 126 (2), 115 (2), 351 (2,3), 191 (2) 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਕਸ਼ੈ ਅਰੋੜਾ ਪੁੱਤਰ ਕਮਲ ਕਾਂਤ ਵਾਸੀ ਮਕਾਨ ਨੰ. 109 ਪਟੇਲ ਕਲੋਨੀ ਰਾਜਪੁਰਾ, ਅਸਮਿਤ ਬਾਵਾ ਪੁੱਤਰ ਰਮਨਦੀਪ ਬਾਵਾ ਵਾਸੀ ਬਸੰਤਪੁਰਾ, ਗਰੀਸ ਅਰੋੜਾ ਪੁੱਤਰੀ ਸੰਦੀਪ ਅਰੋੜਾ ਵਾਸੀ 281 ਗੁਰੂ ਅਮਰਦਾਸ ਕਲੋਨੀ ਰਾਜਪੁਰਾ, ਸਰਬਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੰਗੀਆ, ਅਮਨੋਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਛਲੇੜੀ ਕਲਾਂ ਅਤੇ ਸ਼ੁਭਮ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮੋਸਸ ਰਾਜ ਨੇ ਦੱਸਿਆ ਕਿ ਉਹ ਸਕਾਲਰ ਸਕੂਲ ਰਾਜਪੁਰਾ ਵਿਖੇ ਪੜ੍ਹਦਾ ਹੈ ਤੇ ਉਪਰੋਕਤ ਵਿਅਕਤੀਆਂ ਨੇਪਹਿਲਾਂ ਉਸਦੀ ਸਕੂਲ ਵਿਚ 29 ਜੁਲਾਈ ਨੂੰ ਅਤੇਫਿਰ 30 ਜੁਲਾਈ ਨੂੰ ਟਿਊਸ਼ਨ ਤੋਂ ਬਾਅਦ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।