ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਐਲਾਨਿਆ ਗਿਆ 100 ਗ੍ਰਾਮ ਓਵਰਵੇਟ ਹੋਣ ਕਾਰਨ ਅਯੋਗ
ਨਵੀਂ ਦਿੱਲੀ : ਭਾਰਤੀ ਮਹਿਲਾ ਪਹਿਲਵਾਨ ਨੂੰ 100 ਗ੍ਰਾਮ ਓਵਰਵੇਟ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਅੱਜ ਉਸ ਨੇ ਗੋਲਡ ਲਈ ਫਾਈਨਲ ਮੈਚ ਖੇਡਣਾ ਸੀ। ਔਰਤਾਂ ਦੇ ਫ੍ਰੀਸਟਾਈਲ 50 ਕਿਲੋਵਰਗ ਲਈ ਭਾਰ ਸੀਮਾ 50 ਕਿਲੋ ਤੱਕ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਵਿਨੇਸ਼ ਨੇ ਸੈਮੀਫਾਈਨਲ `ਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਫਾਈਨਲ `ਚ ਜਗ੍ਹਾ ਬਣਾਈ।