ਵਿਆਹੁਤਾ ਜੋੜੇ ਵਲੋਂ ਦਿੱਤੇ ਜੁੜਵਾਂ ਬੱਚੇ ਵਿਚੋਂ ਇਕ ਮਿਲਿਆ ਆਟੋ ਰਿਕਸ਼ਾ ਵਾਲੇ ਕੋਲ
ਝਾਰਖੰਡ : ਭਾਰਤ ਦੇਸ਼ ਦੇ ਝਾਰਖੰਡ ਜਿ਼ਲੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਝਾਰਖੰਡ ਦੇ ਜਮਸ਼ੇਦਪੁਰ ਵਿਖੇ ਕੁੱਝ ਦਿਨ ਪਹਿਲਾਂ ਇਕ ਅਵਿਨਾਸ਼ ਵਲੋਂ ਜਿਸ ਆਟੋ ਨੰੁ ਆਪਣੀ ਮੰਜਿ਼ਲ ਤੇ ਜਾਣ ਲਈ ਕੀਤਾ ਗਿਆ ਦੇ ਆਟੋ ਵਿਚ ਲੱਗੀ ਬੱਚੀ ਦੀ ਤਸਵੀਰ ਨੂੰ ਜਦੋਂ ਉਸਨੇ ਦੇਖਿਆ ਤਾਂ ਆਟੋ ਚਾਲਕ ਨੂੰ ਪੁੱਛਿਆ ਕਿ ਇਹ ਕੌਣ ਹੈ ਜਿਸ ਤੇ ਆਟੋ ਚਾਲਕ ਨੇ ਉਸ ਤਸਵੀਰ ਵਾਲੀ ਬੱਚੀ ਨੂੰ ਆਪਣੀ ਭਾਣਜੀ ਦੱਸਿਆ , ਜਿਸ ਤੇ ਅਵਿਨਾਸ਼ ਨੂੰ ਸ਼ੱਕ ਹੋਇਆ ਕਿ ਇਹ ਉਸਦੀ ਹੀ ਬੱਚੀ ਹੈ ਕਿਉ਼ਕਿ ਉਸਦੀ ਪਤਨੀ ਦੇ ਹੋਏ ਜੁੜਵਾਂ ਬੱਚਿਆਂ ਵਿਚੋਂ ਜਿਸ ਬੱਚੇ ਨੂੰ ਹਸਪਤਾਲ ਵਲੋਂ ਮ੍ਰਿਤਕ ਐਲਾਨਿਆਂ ਗਿਆ ਸੀ ਦੀ ਸ਼ਕਲ ਉਸ ਕੋੋਲ ਜੁੜਵਾਂ ਬੱਚਿਆਂ ਵਿਚੋਂ ਇਕ ਨਾਲ ਮਿਲਦੀ ਸੀ। ਅਵਿਨਾਸ਼ ਨੇ ਦਾਅਵਾ ਕੀਤਾ ਕਿ ਉਹ ਉਸ ਦੀ ਧੀ ਹੈ ਤੇ ਨਰਸਿੰਗ ਹੋਮ ਵਾਲਿਆਂ `ਤੇ ਬੱਚੀ ਨੂੰ ਵੇਚਿਆ ਹੈ। ਇਸ ਮਾਮਲੇ `ਚ ਸੰਗੀਤਾ ਮੌਰੀਆ ਉਰਫ ਸੰਗੀਤਾ ਪ੍ਰਸਾਦ (28) ਨੇ ਸਿਦਗੋੜਾ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ ਤੇ ਜੋੜੇ ਵਲੋਂ ਟੈਸਟ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਅਵਿਨਾਸ਼ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਿਦਗੋੜਾ ਮਿਥਿਲਾ ਕਾਲੋਨੀ ਦੀ ਰਹਿਣ ਵਾਲੀ ਹੈ ਤੇ ਸਾਲ 2020 ਵਿਚ ਗਰਭਵਤੀ ਹੋ ਗਈ ਸੀ। ਅਵਿਨਾਸ਼ ਦੀ ਪਤਨੀ ਨੇ ਦੱਸਿਆ ਕਿ ਉਸਦੀ ਡਿਲੀਵਰੀ 7 ਜਨਵਰੀ 2021 ਨੂੰ ਸਿਦਗੋੜਾ ਦੇ ਨਰਸਿੰਗ ਹੋਮ ਵਿਚ ਹੋਈ ਸੀ, ਜਿਸ ਦੌਰਾਨ ਪਹਿਲਾਂ ਪੁੱਤਰ ਨੇ ਜਨਮ ਲਿਆ ਅਤੇ ਫਿਰ ਧੀ ਨੇ ਹਸਪਤਾਲ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਧੀ ਦੀ ਮੌਤ ਹੋ ਚੁੱਕੀ ਹੈ ਅਤੇ ਆਪਣੀ ਧੀ ਦੀ ਲਾਸ਼ ਦੀ ਮੰਗ ਕਰਨ ਤੇ ਵੀ ਹਸਪਤਾਲ ਵਲੋਂ ਧੀ ਦੀ ਲਾਸ਼ ਨਹੀਂ ਦਿੱਤੀ ਗਈ। ਅਵਿਨਾਸ਼ ਦੀ ਪਤਨੀ ਨੇ ਦੱਸਿਆ ਕਿ