ਸੈਂਸੈਕਸ ਅਤੇ ਨਿਫ਼ਟੀ ਵਿਚ ਉਛਾਲ
ਮੁੰਬਈ, 6 ਅਗਸਤ : ਸ਼ੇਅਰ ਬਜ਼ਾਰ ਦੇ ਪ੍ਰਮੁੱਖ ਸੂਚਕਅੰਕ ਸੈਂਸੈਕਸ ਅਤੇ ਨਿਫ਼ਟੀ ਨੇ ਮੰਗਲਵਾਰ ਨੁੰ ਸ਼ੁਰੂਆਤੀ ਕਾਰੋਬਾਰ ਵਿਚ ਜ਼ੋਰਦਾਰ ਵਾਪਸੀ ਕੀਤੀ। ਸੋਮਵਾਰ ਨੂੰ ਆਈ ਭਾਰੀ ਗਿਰਾਵਟ ਤੋਂ ਬਾਅਦ ਏਸ਼ੀਆਈ ਬਜ਼ਾਰਾਂ ਦੀ ਤੇਜ਼ੀ ਨਾਲ ਭਾਰਤੀ ਬਜ਼ਾਰ ਨੂੰ ਸਹਿਯੋਗ ਮਿਲਿਆ ਹੈ। ਬੀਐੱਸਸੀ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸ਼ੁਰੂਆਤੀ ਕਾਰੋਬਾਰ ਦੌਰਾਨ 1,092.68 ਅੰਕ ਦੇ ਵਾਧੇ ਨਾਲ 79852.08 ਅੰਕਾਂ ’ਤੇ ਪਹੁੰਚ ਗਿਆ, ਉਥੇ ਹੀ ਨਿਫ਼ਟੀ 327 ਅੰਕਾਂ ਦੇ ਵਾਧੇ ਨਾਲ 24382ਂ60 ਤੇ ਰਿਹਾ। ਸੈਂਸੈਕਸ ਤੇ ਸੂਚੀਬੱਧ ਸਾਰੀਆਂ 30 ਕੰਪਨੀਆਂ ਦੇ ਸ਼ੇਅਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਰਹੀ।