ਬਾਰੀਪਦਾ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਮਯੂਰਭੰਜ ਜਿਲੇ ਵਿਚ ਇਕ ਲੜਕੇ ਦੀ ਚੋਰੀ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਹੱਤਿਆ (Beating to death) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਸੀ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਓਡੀਸਾ ਦੇ ਮਯੂਰਭੰਜ ਜਿਲੇ (Mayurbhanj district) `ਚ ਬੱਕਰੀ ਚੋਰੀ ਦੇ ਸ਼ੱਕ `ਚ ਪਿੰਡ ਵਾਸੀਆਂ ਨੇ ਇਕ ਲੜਕੇ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ ਜਦਕਿ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ ਸੀ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਜਿਲੇ ਦੇ ਤਿਰਿੰਗ ਥਾਣਾ ਅਧੀਨ ਇੰਡੋਖੋਲੀ ਹੇਰੋਗੋਡਾ ਪਿੰਡ `ਚ ਵਾਪਰੀ ।
ਕਿੰਨੇ ਜਣਿਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਮ੍ਰਿਤਕ ਦੀ ਪਛਾਣ ਭੁਟਾਕਾਬਾੜੀ ਪਿੰਡ ਦੇ ਰਾਜਕੁਮਾਰ ਬਿੰਧਾਨੀ ਦੇ ਇਕਲੌਤੇ ਬੇਟੇ ਸੰਬਿਤ ਬਿੰਧਾਨੀ (14) ਵਜੋਂ ਹੋਈ ਹੈ । ਪਰਿਵਾਰ ਵੱਲੋਂ ਤਿਰਿੰਗ ਥਾਣੇ `ਚ ਸਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਇਕ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਇਹ ਇਕ ਸੰਵੇਦਨਸ਼ੀਲ ਘਟਨਾ ਹੈ, ਇਸ ਲਈ ਪੁਲਸ ਮਾਮਲੇ ਦੀ ਪੂਰੀ ਕ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।
Read More : ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ




