narcotic pills recovered

24 ਬੋਤਲਾਂ ਸ਼ਰਾਬ ਬਰਾਮਦ ਹੋਣ ਤੇ ਇਕ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ

ਪਟਿਆਲਾ, 28 ਜੂਨ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ (Excise Act)ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰੋਸ਼ਨ ਕੁਮਾਰ ਪੁੱਤਰ ਸਿ਼ਵ ਰਾਜ ਵਾਸੀ ਪਿੰਡ ਕਲਾ ਪੁਰੀ ਥਾਣਾ ਸਾਹਗੰਜ ਜਿਲਾ ਜੈਲਪੁਰ ਯੂ.ਪੀ ਹਾਲ ਅਬਾਦ ਅਜਾਦ ਨਗਰ ਪਟਿਆਲਾ ਸ਼ਾਮਲ ਹੈ।

ਪੁਲਸ ਮੁਤਾਬਕ ਏ. ਐਸ. ਆਈ. ਮਨਜਿੰਦਰ ਸਿੰਘ ਜੋ ਪੁਲਿਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬੱਸ ਅੱਡਾ ਫੱਗਣ ਮਾਜਰਾ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਸ਼ਰਾਬ ਵੇਚਣ ਲਈ ਫੱਗਣ ਮਾਜਰਾ ਤੋ ਖਲੀਫਵਾਲ ਨੂੰ ਜਾਂਦੀ ਸੜ੍ਹਕ ਤੇ ਖੜ੍ਹਾ ਹੈ ਤੇ ਰੇਡ ਕਰਨ ਤੇ 24 ਬੋਤਲਾਂ ਸ਼ਰਾਬ (24 bottles of liquor) ਟੈਗੋ ਸੰਤਰਾ ਚੰਡੀਗੜ੍ਹ ਦੀਆ ਬ੍ਰਾਮਦ ਹੋਈਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਥਾਣਾ ਅਨਾਜ ਮੰਡੀ ਪੁਲਸ ਕੀਤਾ ਬਸ ਡਰਾਈਵਰ ਵਿਰੁੱਧ ਫੇਟ ਮਾਰਨ ਤੇ ਕੇਸ ਦਰਜ

Leave a Comment

Your email address will not be published. Required fields are marked *

Scroll to Top