Injured

ਆਂਧਰਾ ਪ੍ਰਦੇਸ਼ ਦੇ ਇਕ ਥਾਣੇ `ਚ ਰੱਖੇ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜ਼ਮ ਜ਼ਖਮੀ

ਚੱਲਾਪੱਲੀ, 1 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਕ੍ਰਿਸ਼ਨਾ ਜਿ਼ਲੇ ਵਿਚ ਇਕ ਪੁਲਸ ਥਾਣੇ ਵਿਚ ਪਟਾਕੇ ਫਟਣ ਕਾਰਨ ਪੁਲਸ ਕਰਮਚਾਰੀਆਂ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਹੈ ।

ਪੁਲਸ ਥਾਣੇ ਵਿਚ ਪਟਾਕੇ ਪਏ ਹੋਣ ਦਾ ਕੀ ਹੈ ਕਾਰਨ

ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜਿ਼ਲੇ (Krishna District) ਦੇ ਇਕ ਪੁਲਸ ਥਾਣੇ ਵਿਚ ਜੋ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜਮਾਂ (Police officers) ਦੇ ਜ਼ਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਕਾਰਨ ਜਖਮੀ ਪੁਲਸ ਮੁਲਾਜਮ ਇਸ ਵੇਲੇ ਇਲਾਜ ਅਧੀਨ ਹੈ । ਜਾਣਕਾਰੀ ਮੁਤਾਬਕ ਅਦਾਲਤ ਦੇ ਹੁਕਮਾਂ ਅਨੁਸਾਰ ਪੁਲਸ ਨੇ ਗੈਰ-ਕਾਨੂੰਨੀ ਪਟਾਕਿਆਂ ਨੂੰ ਜ਼ਬਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਸੀ ਤੇ ਵੱਡੀ ਮਾਤਰਾ `ਚ ਪਟਾਕੇ ਤੇ ਹੋਰ ਧਮਾਕਾਖੇਜ਼ ਸਮੱਗਰੀ ਫੜੀ ਸੀ ।

ਕੀ ਦੱਸਿਆ ਜਿਲਾ ਪੁਲਸ ਸੁਪਰਡੈਂਟ ਨੇ

ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਟਾਕਿਆਂ (Fireworks) ਨੂੰ ਥਾਣੇ ਦੇ ਬਾਹਰੀ ਕੰਪਲੈਕਸ `ਚ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਗਿਆ ਸੀ ਤੇ ਇਨ੍ਹਾਂ ਨੂੰ ਨਸ਼ਟ ਕਰਨ ਲਈ ਥਾਣੇ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਕਿ ਉਹ ਫੱਟ ਗਏ । ਜਿਲਾ ਪੁਲਸ ਦੇ ਸੁਪਰਡੈਂਟ ਵਿਦਿਆ ਸਾਗਰ ਨਾਇਡੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਜ਼ਖਮੀ ਖ਼ਤਰੇ ਤੋਂ ਬਾਹਰ ਹਨ । ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ ।

Leave a Comment

Your email address will not be published. Required fields are marked *

Scroll to Top