ਦਿੱਲੀ ਚੋਣਾਂ ਵਿੱਚ ਡਟੀ ਪ੍ਰਧਾਨ ਰੰਧਾਵਾ ਅਤੇ ਪੰਜਾਬ ਮਹਿਲਾ ਕਾਂਗਰਸ
ਅਲਕਾ ਲਾਂਬਾ ਦੇ ਨਾਲ ਨਾਲ ਹੋਰਨਾਂ ਉਮੀਦਵਾਰਾਂ ਲਈ ਵੀ ਕਰ ਰਹੇ ਨੇ ਪ੍ਰਚਾਰ
ਪਟਿਆਲਾ : ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਲੋਹੜੀ ਤੋਂ ਬਾਦ ਪੱਬਾਂ ਭਾਰ ਹੋ ਕੇ ਪ੍ਰਚਾਰ ਕਰ ਰਹੀਆਂ ਹਨ ਪਰ ਇਥੇ ਜ਼ਿਕਰਯੋਗ ਹੈ ਕਿ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਉਨਾਂ ਦੀ ਟੀਮ ਪੰਜਾਬ ਮਹਿਲਾ ਕਾਂਗਰਸ ਪਿਛਲੇ ਇੱਕ ਹਫਤੇ ਤੋਂ ਕਾਲਕਾ ਜੀ ਵਿੱਚ ਅਲਕਾ ਲਾਂਬਾ ਜੀ ਦੇ ਹੱਕ ਵਿੱਚ ਚੋਣ ਕਮਾਂਡ ਸੰਭਾਲੀ ਬੈਠੇ ਹਨ । ਇੱਥੇ ਜ਼ਿਕਰਯੋਗ ਹੈ ਕਿ ਬੀਬੀ ਰੰਧਾਵਾ ਨੂੰ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੇਸੀ ਵੇਨੂਗੋਪਾਲ ਜੀ ਵੱਲੋਂ ਕ੍ਰਿਸ਼ਨਾ ਨਗਰ ਵਿਧਾਨ ਸਭਾ ਵਿੱਚ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਪਰ ਜਦੋਂ ਤੋਂ ਅਲਕਾ ਲਾਂਬਾ ਜੀ ਨੂੰ ਕਾਲਕਾ ਜੀ ਤੋਂ ਟਿਕਟ ਮਿਲੀ ਹੈ ਰੰਧਾਵਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਾਰਰੂਮ ਵੱਲੋਂ ਕਾਲਕਾਜੀ ਵਿਚ ਅਲਕਾ ਲਾਂਬਾ ਦੇ ਹੱਕ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਵਿਰੋਧ ਵਿੱਚ ਚੋਣ ਪ੍ਰਚਾਰ ਕਰਨ ਨੂੰ ਵੀ ਕਿਹਾ ਗਿਆ ਹੈ ।
ਹੁਣ ਪੰਜਾਬ ਮਹਿਲਾ ਕਾਂਗਰਸ ਦੀ ਟੀਮ ਕਾਲਕਾ ਜੀ ਵਿਧਾਨ ਸਭਾ ਵਿੱਚ ਡੱਟ ਕੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਂਸਦ ਸੁਖਜਿੰਦਰ ਰੰਧਾਵਾ ਤੇ ਦਿੱਲੀ ਦੇ ਸੈਕਟਰੀ ਇੰਚਾਰਜ ਸੁਖਵਿੰਦਰ ਡੈਨੀ ਦੇ ਅਦੇਸ਼ ਅਨੁਸਾਰ ਉਹ ਦਿੱਲੀ ਕਾਂਗਰਸ ਦੇ ਪ੍ਰਧਾਨ ਦਵਿੰਦਰ ਯਾਦਵ ਜੀ ਦੇ ਵਿਧਾਨ ਸਭਾ ਹਲਕਾ ਬਾਦਲੀ ਵਿੱਚ ਵੀ ਪ੍ਰਚਾਰ ਕਰ ਰਹੇ ਹਨ, ਇਸਦੇ ਨਾਲ ਨਾਲ ਐਲਓਪੀ ਪ੍ਰਤਾਪ ਸਿੰਘ ਬਾਜਵਾ ਜੀ ਦੇ ਆਦੇਸ਼ ਅਨੁਸਾਰ ਉਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦਿਕਸ਼ਿਤ ਦੇ ਹਲਕੇ ਵਿੱਚ ਜਾ ਕੇ ਆਪ ਸੁਪਰੀਮੋ ਕੇਜਰੀਵਾਲ ਦੇ ਖਿਲਾਫ ਵੀ ਪ੍ਰਚਾਰ ਕਰਨਗੇ ।
ਅੱਜ ਬੀਬੀ ਰੰਧਾਵਾ ਨੇ ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਜੀ ਦੇ ਨਾਲ ਵੀ ਕਾਲਕਾ ਜੀ ਵਿੱਚ ਚੋਣ ਪ੍ਰਚਾਰ ਕੀਤਾ । ਬੀਬੀ ਰੰਧਾਵਾ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਰਾਹੁਲ ਗਾਂਧੀ ਜੀ ਵੱਲੋਂ ਕੱਢੀ ਗਈ ਭਾਰਤ ਜੋੜੋ ਯਾਤਰਾ ਤੋਂ ਬਾਅਦ ਦੇਸ਼ ਦੇ ਲੋਕ ਦਿੱਲੀ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਲਈ ਉਤਾਵਲੇ ਹਨ । ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਮਾਡਲ ਦੀਆਂ ਗੱਲਾਂ ਕਰਨ ਵਾਲੀ ਕੇਜਰੀਵਾਲ ਦੀ ਪਾਰਟੀ ਦਿੱਲੀ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਦਿੱਲੀ ਵਿੱਚ ਸੜਕਾਂ ਦੀ ਹਾਲਤ ਪਿੰਡਾਂ ਨਾਲੋਂ ਵੀ ਭੈੜੀ ਹੈ ਨਾ ਤਾਂ ਦਿੱਲੀ ਵਿੱਚ ਕਿਤੇ ਸਿੱਖਿਆ ਮਾਡਲ ਨਜ਼ਰ ਆਉਂਦਾ ਹੈ ਨਾ ਹੀ ਸਿਹਤ ਮਾਡਲ। ਬੀਬੀ ਰੰਧਾਵਾ ਨੇ ਕਿਹਾ ਕਿ ਦਿੱਲੀ ਦੇ ਲੋਕ ਕਾਂਗਰਸ ਸਰਕਾਰ ਨੂੰ ਯਾਦ ਕਰ ਰਹੇ ਹਨ ਜਦੋਂ ਸ਼ੀਲਾ ਦੀਕਸ਼ਿਤ ਜੀ ਦੀ ਅਗਵਾਈ ਹੇਠ ਦਿੱਲੀ ਵਿੱਚ ਬੇਅਥਾਹ ਵਿਕਾਸ ਹੋਇਆ । ਬੀਬੀ ਰੰਧਾਵਾ ਦੇ ਨਾਲ ਮੀਤ ਪ੍ਰਧਾਨ ਸੰਤੋਸ਼ ਸਵੱਦੀ ਤੇ ਸਿਮਰਤ ਧਾਲੀਵਾਲ, ਜਨਰਲ ਸਕੱਤਰ ਕਿਰਨ ਗਰੇਵਾਲ, ਸੁਨੀਤਾ ਤਨਜ਼ਾਨੀਆ, ਰਵਿੰਦਰ ਬਜਾਜ, ਮੁਕਤਸਰ ਦੇ ਪ੍ਰਧਾਨ ਨਵਦੀਪ ਸੰਧੂ ਵੀ ਪ੍ਰਚਾਰ ਲਈ ਦਿੱਲੀ ਵਿੱਚ ਡੇਰੇ ਲਾਈ ਬੈਠੇ ਹਨ ।