ਆਰ. ਜੇ. ਐਮ. ਸੀ. ਕਲੱਬ ਵਿਚੋਂ ਬਿਨਾ ਸੁਣਵਾਈ ਹੋਈ ਮੇਰੀ ਮੈਂਬਰਸ਼ਿਪ ਰੱਦ : ਡਾ. ਮਹਿੰਦਰੂ

ਆਰ. ਜੇ. ਐਮ. ਸੀ. ਕਲੱਬ ਵਿਚੋਂ ਬਿਨਾ ਸੁਣਵਾਈ ਹੋਈ ਮੇਰੀ ਮੈਂਬਰਸ਼ਿਪ ਰੱਦ : ਡਾ. ਮਹਿੰਦਰੂ

ਪਟਿਆਲਾ : ਪਿਛਲੇ ਦਿਨੀ ਰਾਜਿੰਦਰਾ ਜਿੰਮਖਾਨਾ ਮਹਿੰਦਰਾ ਕਲਬ ਵਿਖੇ ਡਾ. ਪੰਕਜ ਮਹਿੰਦਰੂ ਦੇ ਉਠੇ ਮਾਮਲੇ ਵਿਚ ਅੱਜ ਉਨ੍ਹਾ ਦੀ ਕਲੱਬ ਵਿਚੋ ਮੈਂਬਰਸ਼ਿਪ ਬਿਨਾ ਸੁਣਵਾਈ ਰੱਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਡਾ. ਪੰਕਜ ਮਹਿੰਦਰੂ ਨੇ ਆਖਿਆ ਕਿ ਬਿਨਾ ਕਿਸੇ ਸੁਣਵਾਈ ਦੇ ਉਨ੍ਹਾ ਦੀ ਮੈਂਬਰਸ਼ਿਪ ਨੂੰ ਰੱਦ ਕੀਤਾ ਗਿਆ ਹੈ ।

ਉਨ੍ਹਾ ਦਸਿਆ ਕਿ ਇਸਤੋ ਪਹਿਲਾਂ ਉਨ੍ਹਾ ਦੀ ਪਤਨੀ ਡਾ. ਪੂਜਾ ਵਲੋ ਵੀ ਇਨਾ ਦੋਸ਼ਾਂ ਨੂੰ ਖਾਰਜ ਕੀਤਾ ਜਾ ਚੁਕਾ ਹੈ ਪਰ ਹੁਣ ਬਿਨਾ ਸੁਣਵਾਈ ਮੈਂਬਰਸ਼ਿਪ ਰੱਦ ਕਰ ਦਿਤੀ ਗਈ ਹੈ । ਉਨਾ ਕਿਹਾ ਕਿ ਜਿਸ ਮਹਿਲਾ ਮੈਂਬਰ ਦੇ ਦੋਸ਼ਾਂ ਤਹਿਤ ਉਨ੍ਹਾ ਦੀ ਮੈੀਬਰਸ਼ਿਪ ਖਤਮ ਕੀਤੀ ਗਈ ਹੈ, ਉਸਦੇ ਖਿਲਾਫ ਪਹਿਲਾਂ ਹੀ ਉਨਾ ਜਿੰਮਖਾਨਾ ਕਲੱਬ ਦੀ ਮੈਂਨੇਜਮੈਂਟ ਨੂੰ ਸ਼ਿਕਾਇਤ ਕੀਤੀ ਸੀ ਪਰ ਸ਼ਿਕਾਇਤ ‘ਤੇ ਕਾਰਵਾਈ ਹੋਣ ਦੀ ਬਜਾਏ ਉਨ੍ਹਾ ਦੀ ਮੈਂਬਰਸ਼ਿਪ ਰੱਦ ਕਰ ਦਿਤੀ ਗਈ ਹੈ । ਉਨ੍ਹਾ ਮੰਗ ਕੀਤੀ ਕਿ ਕਲਬ ਵਿਚ ਲਗੇ ਸੀ. ਸੀ. ਟੀ. ਵੀ. ਫੁਟੇਜ ਦੇਖਣੇ ਚਾਹੀਦੇ ਹਨ, ਫਿਰ ਕਾਰਵਾਈ ਹੋਣੀ ਚਾਹੀਦੀ ਹੈ ।

Leave a Comment

Your email address will not be published. Required fields are marked *

Scroll to Top