ਪਟਿਆਲਾ : ਥਾਣਾ ਸਦਰ ਪਟਿਆਲਾ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਤੇ ਵੱਖ ਵੱਖ ਧਾਰਾਵਾਂ 309 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅੰਕੁਸ਼ ਕੁਮਾਰ ਵਾਸੀ ਦਿੱਲੀ ਨੇ ਦੱਸਿਆ ਕਿ 10 ਅਪੈ੍ਰਲ ਨੂੰ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਕੈਥਲ ਨੂੰ ਜਾ ਰਿਹਾ ਅਤੇ 11 ਅਪੈ੍ਰਲ ਨੂੰ ਪਿੰਡ ਕੌਲੀ ਕੋਲ ਬਣੇ ਗੋਪਾਲ ਪੈਟਰੋਲ ਪੰਪ ਕੋਲ ਕਾਰ ਸਾਈਡ ਤੇ ਲਗਾ ਕੇ ਆਰਾਮ ਕਰ ਰਿਹਾ ਸੀ ਤਾਂ ਸ਼ਾਮ ਸਮੇਂ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਸਨੂੰ ਕਾਰ ਵਿਚੋਂ ਉਤਾਰ ਕੇ ਲੋਹੇ ਦੀ ਰਾਡ ਅਤੇ ਚਾਕੂ ਦਿਖਾ ਕੇ ਜ਼ਬਰਦਸਤੀ ਕਾਰ ਖੋਹ ਕੇ ਫਰਾਰ ਹੋ ਗਏ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




