Eyes And Teeth Checkup Camp

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲਗਾਇਆ 694ਵਾਂ ਫ੍ਰੀ ਚੈੱਕਅਪ ਕੈਂਪ

ਘਨੌਰ, 23 ਅਪ੍ਰੈਲ 2025 : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Sarbat da Bhla Chretable Trust) ਦੇ ਉਪਰਾਲੇ ਸਦਕਾ ਪਿੰਡ ਰਾਏਪੁਰ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਅਤੇ ਆਮ ਆਦਮੀ ਦੇ ਬਲਾਕ ਪ੍ਰਧਾਨ ਤੇ ਗਡਰੀਆ ਸਮਾਜ ਐਸੋਸੀਏਸ਼ਨ ਦੇ ਸੀਨੀਅਰ ਆਗੂ ਜਮਨਾ ਰਾਏਪੁਰ ਦੀ ਅਗਵਾਈ ਹੇਠ (Eyes And Teeth Checkup Camp) ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ।

ਕੈਂਪ ਵਿੱਚ 300 ਮਰੀਜ਼ਾਂ ਨੂੰ ਫ੍ਰੀ ਦਵਾਈਆਂ ਅਤੇ 28 ਮਰੀਜ਼ਾਂ ਦੀਆਂ ਅੱਖਾਂ ’ਚ ਲੈਜ ਪਾਏ ਗਏ

ਕੈਂਪ ਵਿੱਚ ਗਲੋਬਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਲਗਭਗ 300 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ (Three Hundered Eyes Checkup) ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਚੋਣ ਕਰਕੇ 28 ਮਰੀਜ਼ਾਂ ਦੀਆਂ ਅੱਖਾਂ ਵਿਚ ਲੈਜ ਪਾਏ ਗਏ (Towenty Patient Eyes Lence) ਅਤੇ ਲੋੜਵੰਦਾਂ ਨੂੰ ਫਰੀ ਐਨਕਾਂ ਦਿੱਤੀਆਂ ਗਈਆਂ, ਜਦੋਂ ਕਿ ਰਾਜ ਡੈਟਲ ਅਤੇ ਫਿਊਜੋਥਰੈਪੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਸੈਂਕੜੇ ਮਰੀਜ਼ਾਂ ਦੇ ਦੰਦਾ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ।

ਟਰੱਸਟ ਲੋੜਵੰਦ ਲੋਕਾਂ ਲਈ ਇੱਕ ਮਸੀਹਾ ਬਣ ਕੇ ਵਿਚਰ ਰਿਹਾ ਹੈ : ਰਾਏਪੁਰ

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਮਨਾ ਰਾਏਪੁਰ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Cheritable Trust Neede Persons for god) ਲੋੜਵੰਦ ਲੋਕਾਂ ਲਈ ਇੱਕ ਮਸੀਹਾ ਬਣ ਕੇ ਵਿਚਰ ਰਿਹਾ ਹੈ । ਇਸ ਟਰੱਸਟ ਵੱਲੋਂ ਹਜ਼ਾਰਾਂ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਪ੍ਰਦਾਨ ਕਰਕੇ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਦੋਂ ਸੰਸਾਰ ਵਿੱਚ ਕਿਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਐਸ. ਪੀ. ਓਬਰਾਏ ਪੀੜਤਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ ਜਾਂਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਤੇ ਕੋਈ ਭੀੜ ਆਉਂਦੀ ਹੈ ਤਾਂ ਲੋਕ ਓਬਰਾਏ ਸਾਬ੍ਹ ਨੂੰ ਯਾਦ ਕਰਦੇ ਹਨ ।

ਇਸ ਮੌਕੇ ਆਮ ਆਦਮੀ ਪਾਰਟੀ ਤੋਂ ਹਲਕਾ ਸਨੌਰ ਦੇ ਬਲਾਕ ਪ੍ਰਧਾਨ ਜਮਨਾ ਰਾਏਪੁਰ, ਪ੍ਰਧਾਨ ਹਰਕੇਸ਼ ਕੁਮਾਰ, ਨਸੀਬ ਸਿੰਘ ਫ਼ੌਜੀ, ਸਰਪੰਚ ਬਲਵਿੰਦਰ ਸਿੰਘ ਅਕੋਤ, ਮਹਿੰਦਰ ਸਿੰਘ ਰਾਏਪੁਰ, ਸਰਪੰਚ ਕੁਲਦੀਪ ਸਿੰਘ ਮਿੱਠੂ ਮਾਜਰਾ, ਸਰਪੰਚ ਭੇਸੂ ਮਹਿਮੁਦਪੁਰ, ਸਰਪੰਚ ਰਾਏਪੁਰ ਮੰਡਲਾਂ ਸਰਬਜੀਤ ਕੌਰ, ਪੰਚ ਹਰਨੇਕ ਸਿੰਘ, ਪੰਚ ਜੈ ਭਗਵਾਨ, ਪੰਚ ਜਾਫ਼ਰ, ਪੰਚ ਡੀ. ਸੀ., ਪੰਚ ਸੰਦੀਪ, ਪੰਚ ਜੱਸਾ ਸਿੰਘ, ਸਾਬਕਾ ਸਰਪੰਚ ਸਖ਼ਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਤਵੰਤੇ ਸੱਜਣ ਮੌਜੂਦ ਸਨ ।

Read More :ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ 80ਵੇਂ ਸਥਾਪਨਾ ਦਿਵਸ ਦੀ ਯਾਦ ਵਿੱਚ ਖੂਨਦਾਨ ਕੈਂਪ 19 ਨੂੰ 

Leave a Comment

Your email address will not be published. Required fields are marked *

Scroll to Top