death threats

ਨੌਜਵਾਨ ਤੋਂ ਸਰਿੰਜ ਤੇ ਹਲਕਾ ਜਿਹਾ ਚਿੱਟਾ ਲੱਗਿਆ ਬਰਾਮਦ ਹੋਣ ਤੇ ਕੇਸ ਦਰਜ

ਨਾਭਾ, 20 ਜੂਨ 2025 : ਥਾਣਾ ਕੋਤਵਾਲੀ ਨਾਭਾ (Police Station Nabha) ਦੀ ਪੁਲਸ ਨੇਇਕ ਵਿਅਕਤੀ ਵਿਰੁੱਧ ਇਕ ਸਰਿੰਜ ਜਿਸ ਵਿਚ ਹਲਕਾ ਜਿਹਾ ਚਿੱਟਾ ਲੱਗਿਆ ਹੋਇਆ ਸੀ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਵੀ ਕੁਮਾਰ ਪੁੱਤਰ ਮਾਨਾ ਰਾਮ ਵਾਸੀ ਬਾਜੀਗਰ ਬਸਤੀ ਨਾਭਾ ਥਾਣਾ ਕੋਤਵਾਲੀ ਨਾਭਾ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਐਸ. ਆਈ. ਮਨਮੋਹਣ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਕਿਲਾ ਮੁਬਾਰਕ ਨਾਭਾ ਕੋਲ ਮੌਜੂਦ ਸਨ ਨੇ ਜਦੋਂ ਦੇਖਿਆ ਕਿ ਉਪਰੋਕਤ ਵਿਅਕਤੀ ਖੰਡਰ ਲਾਇਬੇ੍ਰੀ ਵਿੱਚ ਬੈਠਾ ਟੀਕਾ ਲਗਾ ਨਸੇ਼ ਦਾ ਸੇਵਨ ਕਰ ਰਿਹਾ ਸੀ ਤਾਂ ਇਸ ਪਾਸੋਂ ਇਕ ਸਰਿੰਜ ਜਿਸ ਵਿੱਚ ਹਲਕਾ ਜਿਹਾ ਚਿੱਟਾ ਲੱਗਿਆ ਹੋਇਆ ਸੀ ਬ੍ਰਾਮਦ ਹੋਇਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪੰਜ ਗ੍ਰਾਮ ਹੈਰੋਇਨ ਬਰਾਮਦ ਹੋਣ ਤੇਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top