Assault

ਪਾਤੜਾਂ ਪੁਲਸ ਕੀਤਾ ਦੋ ਵਿਰੁੱਧ ਕੁੱਟਮਾਰ ਕਰਨ ਤੇ ਕੇਸ ਦਰਜ

ਪਾਤੜਾਂ, 20 ਜੂਨ 2025 : ਥਾਣਾ ਪਾਤੜਾਂ (Police Station Patran) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਰਾਕੇਸ਼ ਕੁਮਾਰ ਪੁੱਤਰ ਲਛਮਣ ਦਾਸ, ਪ੍ਰਵੀਨ ਰਾਣੀ ਪਤਨੀ ਰਾਕੇਸ਼ ਕੁਮਾਰ ਵਾਸੀਆਨ ਵਾਰਡ ਨੰ. 01 ਪਟਿਆਲਾ ਰੋਡ ਪਾਤੜਾਂ ਸ਼ਾਮਲ ਹੈ ।

ਰਾਕੇਸ਼ ਕੁਮਾਰ ਨੇ ਦੁਕਾਨ ਤੇ ਆ ਕੇ ਅਰਸ਼ਦੀਪ ਸਿੰਘ ਦੀ ਕੀਤੀ ਸੀ ਕੁੱਟਮਾਰ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਦੀਪ ਸਿੰਘ (Kuldeep Singh) ਪੁੱਤਰ ਰਾਮ ਮੂਰਤੀ ਵਾਸੀ ਵਾਰਡ ਨੰ. 01 ਪਟਿਆਲਾ ਰੋਡ ਪਾਤੜਾਂ ਨੇ ਦੱਸਿਆ ਕਿ ਉਸਦਾ ਲੜਕਾ ਅਰਸ਼ਦੀਪ ਸਿੰਘ ਜੋ ਕਿ 18 ਸਾਲਾਂ ਦਾ ਹੈ ਤੇ ਉਸ ਨਾਲ ਹੀ ਦੁਕਾਨ ਤੇ ਵੈਲਡਿੰਗ ਦਾ ਕੰਮ ਕਰਦਾ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹ 7 ਜੂਨ 2025 ਨੂੰ ਦੁਕਾਨ ਤੇ ਮੌਜੂਦ ਸੀ ਤਾ ਰਾਕੇਸ਼ ਕੁਮਾਰ ਨੇ ਦੁਕਾਨ ਤੇ ਆ ਕੇ ਅਰਸ਼ਦੀਪ ਸਿੰਘ ਦੀ ਕੁੱਟਮਾਰ ਕੀਤੀ ਸੀ, ਕਿਉਕਿ ਉਸਨੂੰ ਸ਼ੱਕ ਸੀ ਕਿ ਅਰਸ਼ਦੀਪ ਸਿੰਘ ਉਸਦੀ ਪਤਨੀ ਨੂੰ ਫੋਨ ਕਰਦਾ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਰਾਕੇਸ਼ ਕੁਮਾਰ ਵਲੋਂ ਉਸਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਤੋਂ ਬੇਇਜਤੀ ਮਹਿਸੂਸ (Feeling humiliated by the beating) ਕਰਦਿਆਂ 8 ਜੂਨ 2025 ਨੂੰੰ ਸਮਾ 11.30 ਏ. ਐਮ ਤੇ ਅਰਸ਼ਦੀਪ ਸਿੰਘ ਬਿਨ੍ਹਾਂ ਦੱਸੇ ਘਰੋਂ ਚਲਿਆ ਗਿਆ ਤੇ ਫਿਰ 19 ਜੂਨ 2025 ਨੂੰ ਸਮਾ 10.00 ਪੀ. ਐਮ. ਤੇ ਉਸ ਨੂੰ ਪਤਾ ਲੱਗਿਆ ਕਿ ਬੁਠਿੰਡਾ ਪੁਲਸ ਨੇ ਫੇਸਬੁੱਕ ਤੇ ਇੱਕ ਅਣਪਛਾਤੇ ਵਿਅਕਤੀ ਦੀ ਡੈਡਬਾਡੀ ਦੀ ਸੂਚਨਾ ਪਾਈ ਹੋਈ ਹੈ, ਜਿਸ ਸਬੰਧੀ ਸਰਕਾਰੀ ਹਸਪਤਾਲ ਬਠਿੰਡਾ ਪਹੁੰਚ ਕੇ ਜਦੋਂ ਸ਼ਨਾਖਤ ਕੀਤੀ ਗਈ ਤਾਂ ਲਾਸ਼ ਉਸ ਦੇ ਲੜਕੇ ਅਰਸ਼ਦੀਪ ਸਿੰਘ ਦੀ ਸੀ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਪਾਤੜਾਂ ਪੁਲਸ ਨੇ ਕੀਤਾ ਸਕੂਟਰੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top