ਅਮਰੀਕਾ, 14 ਫਰਵਰੀ 2026 : ਅਮਰੀਕਾ (America) ਵਿਖੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਗੁਰਪਤਵੰਤ ਸਿੰਘ ਪਨੂੰ (Gurpatwant Singh Pannu) ਦੀ ਮੌਤ ਦੀ ਸਾਜਿਸ਼ ਰਚੇ ਜਾਣ ਦੇ ਦੋਸ਼ ਹੇਠ 24 ਸਾਲਾਂ ਦੀ ਸਜ਼ਾ (24 years in prison) ਸੁਣਾਈ ਗਈ ਹੈ ।
ਨਿਖਿਲ ਗੁਪਤਾ ਨੇ ਕਰ ਲਿਆ ਅਮਰੀਕੀ ਕੋਰਟ ਵਿਚ ਜੁਰਮ ਕਬੂਲ
ਏ. ਐਨ. ਆਈ. ਦੀ ਇੱਕ ਰਿਪੋਰਟ ਅਨੁਸਾਰ ਨਿਖਿਲ ਗੁਪਤਾ (Nikhil Gupta) ਜਿਸ ਨੇ ਲੰਘੇ ਦਿਨੀਂ ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ ਨੂੰ 29 ਮਈ ਨੂੰ ਰਸਮੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਪੁਲਸ ਨੇ 30 ਜੂਨ-2023 ਨੂੰ ਪੰਨੂ ਦੇ ਕਤਲ ਦੀ ਸਾਜਿ਼ਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ । ਬਾਅਦ ਵਿੱਚ ਉਸ ਨੂੰ 14 ਜੂਨ-2024 ਨੂੰ ਅਮਰੀਕਾ ਭੇਜ ਦਿੱਤਾ ਗਿਆ ਸੀ ।
ਅਮਰੀਕੀ ਏਜੰਸੀਆਂ ਨੇ ਸਾਜਿਸ਼ ਨੂੰ ਕਰ ਦਿੱਤਾ ਸੀ ਸਮਾਂ ਰਹਿੰਦੇ ਨਾਕਾਮ
ਐਫ. ਬੀ. ਆਈ. (F. B. I.) ਨੇ ਨਿਖਿਲ ਗੁਪਤਾ ਦੇ ਕਬੂਲ ਕੀਤੇ ਬਿਆਨ ਬਾਰੇ ਐਕਸ `ਤੇ ਪੋਸਟ ਕੀਤਾ । ਐਫ. ਬੀ. ਆਈ. ਮੁਤਾਬਕ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜਿ਼ਸ਼ ਰਚੀ ਗਈ ਸੀ ਪਰ ਇਸ ਨੂੰ ਅਮਰੀਕੀ ਏਜੰਸੀਆਂ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ । ਅਮਰੀਕੀ ਅਟਾਰਨੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਨਿਖਿਲ ਗੁਪਤਾ ਨੇ ਕਿਰਾਏ ਲਈ ਕਤਲ, ਕਿਰਾਏ ਲਈ ਕਤਲ ਕਰਨ ਦੀ ਸਾਜਿ਼ਸ਼ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜਿ਼ਸ਼ ਵਰਗੇ ਆਰੋਪਾਂ ਨੂੰ ਸਵੀਕਾਰ ਕਰ ਲਿਆ ।
Read More : ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ




