ਰਾਜਪੁਰਾ, 18 ਜੂਨ 2025 : Molesting : ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਮਹਿਲਾ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ 64 (2) ਬੀ. ਐਨ. ਐਸ. ਅਤੇ ਪੋਸਕੋ ਐਕਟ (POSCO Act) ਤਹਿਤ ਬਦਫੈਲੀ ਕਰਨ ਦਾ ਕੇਸ ਦਰਜ ਕੀਤਾ ਹੈ । ਦੱਸਣਯੋਗ ਹੈ ਕਿ ਵਕੂਆ ਥਾਣਾ ਭਰਾਰੀ ਜਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦਾ ਹੋਣ ਕਰਕੇ ਜੀਰੋ ਐਫ. ਆਈ. ਆਰ. ਦਰਜ ਕੀਤੀ ਗਈ ਹੈ ।
ਪੁਲਸ ਨੇ ਕੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਮਹਿਲਾ ਸਿ਼ਕਾਇਤਕਰਤਾ ਨੇ ਦੱਸਿਆ ਕਿ ਤਿੰਨ ਚਾਰ ਮਹੀਨੇ ਪਹਿਲਾਂ ਜਦੋਂ ਉਹ ਆਪਣੇ ਕਮਰੇ ਵਿੱਚ ਇਕੱਲੀ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਆਪਣੇ ਮੂੰਹ ਤੇ ਕੱਪੜਾ ਬੰਨ ਕੇ ਉਸਦੇ ਕਮਰੇ ਵਿੱਚ ਆਇਆ ਅਤੇ ਉਸ ਦੇ ਮੂੰਹ ਤੇ ਕੱਪੜਾ ਰੱਖ ਦਿੱਤਾ (Put a cloth over your face.), ਜਿਸ ਕਾਰਨ ਉਹ ਬੇਹੋਸ਼ ਹੋ ਗਈ ।
ਜਦੋਂ ਉਹ ਹੋਸ਼ ਵਿਚ ਆਈ ਤਾਂ ਗੁਪਤ ਅੰਗ ਤੇ ਦਰਦ ਹੋ ਰਿਹਾ ਸੀ
ਮਹਿਲਾ ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਹੋਸ਼ ਵਿਚ ਆਈ ਤਾਂ ਉਸਦੇ ਗੁਪਤ ਅੰਗ (Private parts) ਤੇ ਦਰਦ ਹੋ ਰਿਹਾ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ਵਿੱਚ ਪਿੰਡ ਬਸੰਤਪੁਰਾ ਥਾਣਾ ਰਾਜਪੁਰਾ ਆ ਗਈ, ਜਦੋ ਪੇਟ ਵਿੱਚ ਦਰਦ ਹੋਣ ਤੇ ਚੈਕ ਕੀਤਾ ਤਾਂ ਪਤਾ ਲੱਗਿਆ ਕਿ ਉਹ ਤਾਂ ਗਰਭਪਤੀ ਹੋ ਗਈ ਹੈ । ਬਦਫੈਲੀ ਦਾ ਸਿ਼ਕਾਰ ਮਹਿਲਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਦਾਖਲ ਹੈ । ਪੁਲਸ ਨੇ ਕੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਕੋਤਵਾਲੀ ਨਾਭਾ ਪੁਲਸ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ




