unidentified driver

ਕਾਰ ਚਾਲਕ ਵਿਰੁੱਧ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਕਾਰ ਮਾਰਨ ਤੇ ਕੇਸ ਦਰਜ

ਪਟਿਆਲਾ, 28 ਜੂਨ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ ਕਾਰ ਦੇ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ 281, 125, 324 (3) ਬੀ. ਐਨ. ਐਸ. ਤਹਿਤ ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਾਨਵ ਗਰਗ ਪੁੱਤਰ ਵਿਪਿਨ ਗਰਗ ਵਾਸੀ ਮਕਾਨ ਨੰ. 607 ਗਲੀ ਨੰ. 06 ਗੁਰਬਖਸ਼ ਕਲੋਨੀ ਪਟਿਆਲਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਨਾਲ ਸਿੰਗਲਾ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰ. 2208 ਫੇਸ-2 ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ 22 ਜੂਨ 2025 ਨੂੰ ਜਦੋਂ ਉਹ ਆਪਣੀ ਕਾਰ (Car) ਵਿਚ ਸਵਾਰ ਹੋ ਕੇ ਅਰਬਨ ਅਸਟੇਟ ਫੇਸ-03 ਦੀਆਂ ਲਾਇਟਾਂ ਕੋਲ ਜਾ ਰਿਹਾ ਸੀ ਤਾਂ ਕਾਰ ਦੇ ਉਕਤ ਡਰਾਇਵਰ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੀ ਕਾਰ ਵਿੱਚ ਮਾਰੀ, ਜਿਸ ਕਾਰਨ ਉਸਦੀ ਕਾਰ ਪਲਟ ਗਈ ਅਤੇ ਉਸਦੇ ਸੱਟਾ ਲੱਗੀਆ । ਪੁਲਸ ਨੇ ਕੇਸ ਦਰਜ (Case Registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਕੀਤਾ ਟਿੱਪਰ ਡਰਾਈਵਰ ਵਿਰੁੱਧ ਤੇਜ ਰਫ਼ਤਾਰ ਤੇ ਲਾਪ੍ਰਵਾਹ ਨਾਲ ਟਿੱਪਰ ਲਿਆ ਕੇ ਕਾਰ ਵਿਚ ਮਾਰਨ ਦੇ ਦੋਸ਼ ਹੇਠ ਕੇਸ ਦਰਜ

 

Leave a Comment

Your email address will not be published. Required fields are marked *

Scroll to Top