ਬਨੂੜ, 5 ਜੁਲਾਈ 2025 : ਥਾਣਾ ਬਨੂੜ (Banur Police Station) ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 125-ਏ,324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਸ਼ਨਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਰਾਮਪੁਰ ਖੁਰਦ ਥਾਣਾ ਬਨੂੰੜ ਨੇ ਦੱਸਿਆ ਕਿ 27 ਜੂਨ 2025 ਨੂੰ ਉਹ ਆਪਣੇ ਦੋਸਤ ਗੁਰਸ਼ਰਨ ਸਿੰਘ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਉੜਦਨ ਚੌਂਕ ਕੋਲ ਜਾ ਰਿਹਾ ਸੀ ਤਾਂ ਕਾਰ ਦੇ ਅਣਪਛਾਤੇ ਡਰਾਇਵਰ (Car unknown driver) ਨੇਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ (High speed and carelessness) ਨਾਲ ਲਿਆ ਕੇ ਉਸ ਵਿਚ ਅਤੇ ਹੋਰਾਂ ਵਿੱਚ ਮਾਰੀ, ਜਿਸ ਕਾਰਨ ਵਾਪਰੇ ਐਕਸੀਡੈਂਟ ਵਿੱਚ ਉਸ ਤੇ ਉਸਦੇ ਦੋਸਤ ਦੇ ਕਾਫੀ ਸੱਟਾਂ ਲੱਗੀਆਂ । ਪੁਲਸ ਨੇ ਕੇਸ ਦਰਜ (case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਗੋਲੀਆਂ ਮਾਰਨ, ਖੁਦਕੁਸ਼ੀ ਕਰਨ ਤੇ ਆਰਮਜ਼ ਐਕਟ ਤਹਿਤ ਕੇਸ ਦਰਜ




