Marriage

ਬਿਹਾਰ ਵਿਚ ਇਕ ਨੌਜਵਾਨ ਨੇ ਮਾਰੀ ਵਿਆਹ ਵਾਲੀ ਕੁੜੀ ਨੂੰ ਗੋਲੀ

ਬਿਹਾਰ, 25 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਬਕਸਰ ਸ਼ਹਿਰ ਵਿਖੇ ਇਕ ਨੌਜਵਾਨ ਵਲੋਂ ਵਿਆਹ ਵਾਲੀ ਕੁੜੀ ਨੂੰ ਹੀ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਵਾਪਰਿਆ ਇਹ ਭਾਣਾ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬਕਸਰ (Buxar) ਵਿਖੇ ਹੋ ਰਹੇ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਕ ਨੌਜਵਾਨ ਨੇ ਵਿਆਹ ਵਾਲੀ ਸਟੇਜ ਦੇ ਨੇੜੇ ਆ ਕੇ ਦੁਲਹਣ ਨੂੰ ਹੀ ਗੋਲੀ ਮਾਰ (Shoot) ਦਿੱਤੀ । ਇਹ ਗੋਲੀ ਨੌਜਵਾਨ ਵਲੋਂ ਉਸ ਸਮੇਂ ਚਲਾਈ ਗਈ ਜਦੋਂ ਦੁਲਹਾ ਤੇ ਦੁਲਹਣ ਇਕ ਦੂਸਰੇ ਨੂੰ ਹਾਰ ਪਾਉਣ ਦੀ ਤਿਆਰੀ ਕਰ ਰਹੇ ਸਨ । ਨੌਜਵਾਨ ਵਲੋਂ ਚਲਾਈ ਗਈ ਗੋਲੀ ਲੜਕੀ ਦੇ ਢਿੱਡ ਦੀ ਨਾਭੀ ਦੇ ਨੇੜੇ ਲੱਗੀ, ਜਿਸ ਕਾਰਨ ਲੜਕੀ ਇੱਕਦਮ ਹੇਠਾਂ ਡਿੱਗ ਪਈ ਤੇ ਸਾਰੇ ਘਟਨਾ ਨੂੰ ਦੇਖ ਕੇੇ ਹੈਰਾਨ ਰਹਿ ਗਏ ।

ਕੌਣ ਹੈ ਇਹ ਨੌਜਵਾਨ ਜਿਸਨੇ ਗੋਲੀ ਚਲਾਈ

ਜਾਣਕਾਰੀ ਅਨੁਸਾਰ ਬਰਾਤ ਉੱਤਰ ਪ੍ਰਦੇਸ਼ ਦੇ ਬਲੀਆ ਜਿ਼ਲ੍ਹੇ ਦੇ ਸੁਰਮਨਪੁਰ ਤੋਂ ਆਈ ਸੀ ਤੇ ਰਾਤ ਸਾਢੇ ਵਜੇ ਦੇ ਕਰੀਬ ਹਾਰਾਂ ਦੀ ਰਸਮ ਚੱਲ ਰਹੀ ਸੀ ਕਿ ਗੁਆਂਢ ਦੇ ਰਹਿਣ ਵਾਲੇ ਦੀਨਬੰਧੂ ਨਾਮ ਦੇ ਇੱਕ ਨੌਜਵਾਨ ਨੇ ਅਚਾਨਕ ਲਾੜੀ ਆਰਤੀ ਕੁਮਾਰੀ (Bride Aarti Kumari) ਨੂੰ ਗੋਲੀ ਮਾਰ ਦਿੱਤੀ । ਗੋਲੀ ਉਸ ਦੇ ਪੇਟ ਵਿੱਚ ਉਸ ਦੀ ਨਾਭੀ ਦੇ ਨੇੜੇ ਲੱਗੀ । ਸਟੇਜ `ਤੇ ਖੜ੍ਹੀ ਲਾੜੀ ਡਿੱਗ ਪਈ । ਇਸ ਤੋਂ ਪਹਿਲਾਂ ਕਿ ਕੋਈ ਪ੍ਰਤੀਕਿਰਿਆ ਕਰਦਾ ਮੁਲਜ਼ਮ ਮੌਕੇ ਤੋਂ ਭੱਜ ਗਿਆ । ਦੀਨਬੰਧੂ ਨੂੰ ਲਾੜੀ ਦਾ ਪ੍ਰੇਮੀ ਦੱਸਿਆ ਜਾਂਦਾ ਹੈ ।

Read More : ਮਾਨਸਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਮਾਰ ਕੇ ਕਤਲ

Leave a Comment

Your email address will not be published. Required fields are marked *

Scroll to Top