ਆਪ ਸ਼ਹਿਰੀ ਪ੍ਰਧਾਨ ਸੰਦੀਪ ਸ਼ਰਮਾ ਨੇ ਕੀਤੀ ਡੀ. ਸੀ. ਪਟਿਆਲਾ ਵਿਸ਼ੇਸ਼ ਮੁਲਾਕਾਤ ਸ਼ਹਿਰ ਵਾਸੀਆਂ ਨੂੰ ਆ ਰਹੀ ਸਮੱਸਿਆਵਾਂ ਨੂੰ ਲੈ ਕੇ ਕਈ ਮੁੱਦਿਆਂ ਤੇ ਵਿਚਾਰ ਚਰਚਾ 

ਆਪ ਸ਼ਹਿਰੀ ਪ੍ਰਧਾਨ ਸੰਦੀਪ ਸ਼ਰਮਾ ਨੇ ਕੀਤੀ ਡੀ. ਸੀ. ਪਟਿਆਲਾ ਵਿਸ਼ੇਸ਼ ਮੁਲਾਕਾਤ ਸ਼ਹਿਰ ਵਾਸੀਆਂ ਨੂੰ ਆ ਰਹੀ ਸਮੱਸਿਆਵਾਂ ਨੂੰ ਲੈ ਕੇ ਕਈ ਮੁੱਦਿਆਂ ਤੇ ਵਿਚਾਰ ਚਰਚਾ 

ਨਾਭਾ 05 ਅਪ੍ਰੈਲ : ਹਲਕਾ ਨਾਭਾ ਤੋਂ ਸ਼ਹਿਰੀ ਬਲਾਕ ਪ੍ਰਧਾਨ ਸੰਦੀਪ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਪਟਿਆਲਾ ਮੈਡਮ ਪ੍ਰੀਤੀ ਯਾਦਵ ਨਾਲ ਵਿਸ਼ੇਸ਼ ਮੁਲਾਕਾਤ ਕੀਤੀ । ਮੁਲਾਕਾਤ ਦੌਰਾਨ ਸਮੱਸਿਆ ਨੂੰ ਲੈ ਕੇ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ, ਉਥੇ ਹੀ ਉਹਨਾਂ ਵੱਲੋਂ ਡੀ ਸੀ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਸੰਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਸ਼ਹਿਰ ਦੇ ਵਿੱਚ ਖਾਸ ਤੌਰ ਤੇ ਪੁਰਾਣੀ ਅਨਾਜ ਮੰਡੀ ਜਿੱਥੇ ਕਿ ਹੁਣ ਸਬਜੀ ਮੰਡੀ ਦਾ ਬਹੁਤ ਬੁਰਾ ਹਾਲ ਹੈ । ਬਰਸਾਤ ਦੇ ਦਿਨਾਂ ਵਿੱਚ ਕਿਚੜ ਹੋਣ ਨਾਲ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।

ਰਾਹਗੀਰਾਂ ਨੂੰ ਸਤਾ ਰਿਹਾ ਹੈ ਲਗਾਤਾਰ ਹਾਦਸਿਆਂ ਦੇ ਡਰ ਦਾ ਮਾਹੌਲ 

ਉਨ੍ਹਾਂ ਕਿਹਾ ਕਿ ਨਾਲ ਸ਼ਹਿਰ ਦੇ ਵਿੱਚੋਂ ਲੰਘ ਰਹੇ ਮੇਨ ਰੋਡ ਰਣਜੀਤ ਨਗਰ ਅਤੇ ਰੈਸਟ ਹਾਊਸ ਦੇ ਚੁਰਾਹੇ ਤੇ ਟਰੈਫਿਕ ਦਾ ਬਹੁਤ ਹੀ ਜਿਆਦਾ ਬੁਰਾ ਹਾਲ ਹੈ। ਟਰੈਫਿਕ ਜਿਆਦਾ ਹੋਣ ਕਰਕੇ ਹਾਦਸੇ ਰੋਜਾਨਾ ਹੁੰਦੇ ਹਨ । ਇਸ ਤੋਂ ਪਹਿਲਾਂ ਵੀ ਇਹਨਾਂ ਹਾਦਸਿਆਂ ਵਿੱਚ ਕਈ ਇਨਸਾਨਾਂ ਦੀਆਂ ਜਾਨ ਜਾ ਚੁੱਕੀ ਹੈ । ਇਸ ਦੇ ਨਾਲ ਹੀ ਉਥੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਹਾਦਸਿਆਂ ਦੇ ਡਰ ਦਾ ਮਾਹੌਲ ਲਗਾਤਾਰ ਸਤਾ ਰਿਹਾ ਹੈ, ਕਿਉਂਕਿ ਇਸ ਰਾਹ ਤੋਂ ਲਗਭਗ ਰੋਜਾਨਾ ਸਕੂਲੀ ਬੱਚਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਪਰੰਤੂ ਟਰੈਫਿਕ ਬਹੁਤ ਜਿਆਦਾ ਹੋਣ ਕਰਕੇ ਉੱਥੇ ਐਕਸੀਡੈਂਟ ਹੋਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ ।

ਸਮੱਸਿਆ ਦਾ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਸਮੱਸਿਆ ਨੂੰ ਕੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ

ਇਸ ਮੌਕੇ ਡੀ. ਸੀ/. ਪਟਿਆਲਾ ਪ੍ਰੀਤੀ ਯਾਦਵ ਨੇ ਵਿਸ਼ਵਾਸ ਦਵਾਇਆ ਕਿ ਇੰਨ੍ਹਾਂ ਸਮੱਸਿਆ ਦਾ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਸਮੱਸਿਆ ਨੂੰ ਕੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਜੁਆਇੰਟ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਅਮਨ ਗਲਵੱਟੀ, ਸਰਬਜੀਤ ਸਿੰਘ, ਕੁਲਦੀਪ ਸਿੰਘ ਕਕਰਾਲਾ, ਬੱਬੂ ਛੀਂਟਾਵਾਲਾ, ਅਮਰਜੀਤ ਸਿੰਘ ਬਜੀਦਪੁਰ, ਜੋਸ਼ੀ ਭਾਦਸੋ, ਸੁੱਖ ਘੁੰਮਣ, ਗਾਮਾ ਅਗੋਲ ਆਦਿ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top