Vijay

ਅਦਾਕਾਰ ਵਿਜੇ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ

ਨਵੀਂ ਦਿੱਲੀ, 16 ਮਾਰਚ 2026 : ਭਾਰਤ ਦੇਸ਼ ਦੇ ਸੂੁਬੇ ਤਾਮਿਲਨਾਡੂ (Tamil Nadu) ਵਿਖੇ ਪਿਛਲੇ ਸਾਲ ਇਕ ਰੈਲੀ ਦੌੌਰਾਨ ਮਚੀ ਭਾਜੜਾ ਮਾਮਲੇ ਵਿਚ ਫਿ਼ਲਮ ਅਦਾਕਾਰ (Film actor) ਤੋਂ ਪੁੱਛਗਿੱਛ ਕੀਤੇ ਜਾਣ ਦਾ ਮਮਾਲਾ ਸਾਹਮਣੇ ਆਇਆ ਹੈ ।

ਕੀ ਸੀ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸਾਲ 2025 ਵਿਚ ਪਿਛਲੇ ਸਾਲ ਤਾਮਿਲਨਾਡੂ ਦੇ ਕਰੂਰ `ਚ ਟੀ. ਵੀ. ਕੇ. ਦੀ ਰੈਲੀ ਦੌਰਾਨ ਮਚੀ ਭਾਜੜ (A stampede ensued) ਦੇ ਸਬੰਧ `ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਐਤਵਾਰ ਪਾਰਟੀ ਮੁਖੀ ਤੋ ਅਦਾਕਾਰ ਵਿਜੇ (Actor Vijay) ਤੋਂ ਇੱਥੇ ਆਪਣੇ ਹੈੱਡਕੁਆਰਟਰ `ਚ 7 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਤੇ ਹੋਰ ਸੰਬੰਧਤ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਿਜੇ ਸ਼ਾਮ 6 ਵਜੇ ਦੇ ਕਰੀਬ ਏਜੰਸੀ ਦੇ ਹੈੱਡਕੁਆਰਟਰ ਤੋਂ ਚਲੇ ਗਏ ।

ਕਿਨਵੀਂ ਵਾਰ ਕੀਤੀ ਗਈ ਹੈ ਵਿਜੇ ਤੋਂ ਪੁੱਛਗਿੱਛ

ਵਿਜੇ ਤੋਂ ਤੀਜੀ ਵਾਰ ਪੁੱਛਗਿੱਛ ਕੀਤੀ ਗਈ ਹੈ । ਵਿਜੇ ਨੂੰ ਪਹਿਲਾਂ 9 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ 15 ਦਿਨਾਂ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ । ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸਿਆਸੀ ਵਚਨਬੱਧਤਾਵਾਂ ਦਾ ਹਵਾਲਾ ਦਿੰਦੇ ਹੋਏ । ਅਦਾਕਾਰ ਨੇ ਚੇਨਈ ਜਾਂ ਤਾਮਿਲਨਾਡੂ ਦੇ ਕਿਸੇ ਦਫਤਰ `ਚ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ ।

Read More : ਅਨਿਲ ਅੰਬਾਨੀ ਦੇ ਪੁੱਤਰ ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ

Leave a Comment

Your email address will not be published. Required fields are marked *

Scroll to Top