ਅੰਮ੍ਰਿਤਸਰ, 9 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪਿੰਡ ਬੰਡਾਲਾ ਦੇ ਇਕ ਪਰਿਵਾਰ ਵਿਚ ਮਾਂ ਦੀ ਮੌਤ ਤੋਂ ਬਾਅਦ ਹੀ ਪੁੱਤਰ ਦੀ ਵੀ ਆਸਟ੍ਰੇਲੀਆ ਵਿਚ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਦੇ ਪਿਡ ਬੰਡਾਲਾ ਦੇ ਵਸਨੀਕ ਜਿਸ ਨੌਜਵਾਨ ਦੀ ਆਸਟ੍ਰੇਲੀਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਬਾਰੇ ਦੱਸਿਆ ਜਾ ਰਿਹਾ ਹੈ ਦੀ ਮਾਤਾ ਦੀ ਵੀ ਕੁੱਝ ਦਿਨ ਪਹਿਲਾਂ ਹੀ ਮੌਤ (Death) ਹੋ ਕੇ ਚੁੱਕੀ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਮਨਬੀਰ (Young Manbir) ਆਪਣੀ ਮਾਂ ਦੀ ਮੌਤ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਿਆ ਤੇ ਖੁਦ 25 ਸਾਲਾ ਨੌਜਵਾਨ 20 ਦਿਨਾਂ ਬਾਅਦ ਖੁਦ ਹੀ ਮੌਤ ਦੇ ਘਾਟ ਉਤਰ ਗਿਆ ।
ਜਾਣਕਾਰੀ ਮੁਤਾਬਕ ਮਨਬੀਰ ਸਿੰਘ ਅੱਠ ਸਾਲ ਤੋਂ ਆਸਟ੍ਰੇਲੀਆ (Australia) ਰਹਿ ਰਿਹਾ ਸੀ ਤੇ ਉਹ ਅਜੇ ਕੁਆਰਾ ਸੀ। ਮਨਬੀਰ ਦੀ ਲਾਸ਼ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਸ ਦਾ ਅੰਤਿਮ ਸਸਕਾਰ ਪਿੰਡ ’ਚ ਕੀਤਾ ਜਾ ਸਕੇ ।
Read More : ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ




