Amritsar Police

ਜਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤਾ ਨਸ਼ਟ

ਅੰਮ੍ਰਿਤਸਰ, 11 ਅਪ੍ਰੈਲ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਮਿਸ਼ਨਰੇਟ (Amritsar Commissionerate) ਪੁਲਸ ਵਲੋਂ ਜਬਤ ਕੀਤੇ ਗਏ ਨਸ਼ੀਲੇ ਪਦਾਰਥਾਂ (Drugs) ਨੂੰ ਅੱਜ ਕਾਨੂੰਨੀ ਪ੍ਰਕਿਰਿਆ ਅਨੁਸਾਰ ਨਸ਼ਟ ਕੀਤਾ ਗਿਆ ।

ਕਿਹੜੀ ਭੱਠੀ ਵਿਚ ਸਾੜ ਕੇ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਜੋ ਅੱਜ ਅੰਮ੍ਰਿਤਸਰ ਵਿਖੇ ਹੀ ਵੱਖ-ਵੱਖ 120 ਦੇ ਕਰੀਬ ਮਾਮਲਿਆਂ ਵਿਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤੇ ਜਾਣ ਦਾ ਪਤਾ ਚੱਲਿਆ ਹੈ ਉਹ ਅੰਮ੍ਰਿਤਸਰ ਵਿਖੇ ਬਣੀ ਖੰਨਾ ਪੇਪਰ ਮਿੱਲ (Khanna Paper Mill) ਵਿਚ ਬਣੀ ਇਕ ਤੌਰ ਤੇ ਤਿਆਰ ਕੀਤੀ ਗਈ ਭੱਠੀ ਵਿਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਨਸ਼ਟ (Destroy) ਕੀਤਾ ਗਿਆ ਹੈ ।

ਕਿਹੜੇ ਕਿਹੜੇ ਕਿੰਨੀ ਮਾਤਰਾ ਵਿਚ ਨਸ਼ੀਲੇ ਪਦਾਰਥ ਕੀਤੇ ਗਏ ਨਸ਼ਟ

ਸੂਚਨਾ ਮੁਤਾਬਕ ਪੰਜਾਬ ਪੁਲਸ (Punjab Police) ਦੁਆਰਾ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 2.449 ਕਿਲੋਗ੍ਰਾਮ ਹੈਰੋਇਨ, 5.037 ਕਿਲੋਗ੍ਰਾਮ ਨਸ਼ੀਲਾ ਪਾਊਡਰ, 8,443 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ, 17,640 ਨਸ਼ੀਲੇ ਕੈਪਸੂਲ ਅਤੇ 1,652 ਨਸ਼ੀਲੇ ਪਦਾਰਥ ਸ਼ਾਮਲ ਸਨ। ਇਸ ਤੋਂ ਇਲਾਵਾ 6.050 ਕਿਲੋਗ੍ਰਾਮ ਭੁੱਕੀ, 1.275 ਕਿਲੋਗ੍ਰਾਮ ਸਮੈਕ ਅਤੇ 150 ਗ੍ਰਾਮ ਹਸ਼ੀਸ਼ ਵੀ ਬਰਾਮਦ ਕੀਤੀ ਗਈ ਅਤੇ ਨਸ਼ਟ ਕੀਤੀ ਗਈ ।

ਕੀ ਦੱਸਿਆ ਡੀ. ਸੀ. ਪੀ. ਨੇ

ਅੰਮ੍ਰਿਤਸਰ ਸ਼ਹਿਰ ਦੇ ਡੀ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕਾਰਵਾਈ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੇ ਵਪਾਰ ‘ਤੇ ਸਿਕੰਜਾ ਕੱਸਣਾ ਸੀ । ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਨਸ਼ੀਲੇ ਪਦਾਰਥ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਸਨ ਅਤੇ ਅਦਾਲਤ ਦੀ ਇਜਾਜ਼ਤ ਪ੍ਰਾਪਤ ਕਰਨ ਤੋਂ ਬਾਅਦ ਨਸ਼ਟ ਕੀਤੇ ਗਏ ਸਨ ।

ਕਮਿਸ਼ਨਰੇਟ ਪੁਲਸ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਬੇਰੋਕ ਜਾਰੀ ਰਹੇਗੀ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸਿ਼ਆ ਨਹੀਂ ਜਾਵੇਗਾ । ਅਜਿਹੀ ਕਾਰਵਾਈ ਨਾ ਸਿਰਫ਼ ਡਰੱਗ ਮਾਫੀਆ ‘ਤੇ ਦਬਾਅ ਵਧਾਏਗੀ ਸਗੋਂ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦੇਵੇਗੀ ।

Leave a Comment

Your email address will not be published. Required fields are marked *

Scroll to Top