Jimmy Lai

ਹਾਂਗਕਾਂਗ `ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ

ਹਾਂਗਕਾਂਗ, 16 ਦਸੰਬਰ 2025 : ਹਾਂਗਕਾਂਗ (Hong Kong) ਦੀ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਚੀਨ ਦੇ ਆਲੋਚਕ ਜਿੰਮੀ ਲਾਈ (Jimmy Lai) ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਕ ਇਤਿਹਾਸਕ ਮਾਮਲੇ `ਚ ਸੋਮਵਾਰ ਨੂੰ ਸ਼ਹਿਰ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ।

ਸਰਕਾਰ ਵਲੋਂ ਤਿੰਨ ਜੱਜਾਂ ਨੇ ਲਾਈ ਨੂੰ ਪਾਇਆ ਸਾਜਿਸ਼ ਰਚਣ ਦਾ ਦੋਸ਼ੀ

ਸਰਕਾਰ ਵੱਲੋਂ ਨਿਯੁਕਤ 3 ਜੱਜਾਂ ਨੇ 78 ਸਾਲਾ ਲਾਈ ਨੂੰ ਰਾਸ਼ਟਰੀ ਸੁਰੱਖਿਆ (National Security) ਨੂੰ ਖਤਰੇ `ਚ ਪਾਉਣ ਲਈ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਕਰਨ ਅਤੇ ਦੇਸ਼ਧ੍ਰੋਹੀ ਲੇਖ ਪ੍ਰਕਾਸ਼ਤ ਕਰਨ ਦੀ ਸਾਜਿ਼ਸ਼ ਰਚਣ ਦਾ ਦੋਸ਼ੀ ਪਾਇਆ । ਹਾਲਾਂਕਿ ਲਾਈ ਨੇ ਖੁਦ ਨੂੰ ਨਿਰਦੋਸ਼ ਦੱਸਿਆ । ਸਜ਼ਾ ਸਬੰਧੀ ਫੈਸਲਾ ਬਾਅਦ `ਚ ਸੁਣਾਇਆ ਜਾਵੇਗਾ ।

ਹਾਂਗਕਾਂਗ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲਾਈ ਨੂੰ ਹੋ ਸਕਦੀ ਹੈ ਉਮਰ ਕੈਦ

ਹਾਂਗਕਾਂਗ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲਾਈ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ । 78 ਸਾਲਾ ਲਾਈ ਨੂੰ ਚੀਨ ਵੱਲੋਂ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਗਸਤ 2020 `ਚ ਗ੍ਰਿਫ਼ਤਾਰ ਕੀਤਾ ਗਿਆ ਸੀ । ਇਹ ਕਾਨੂੰਨ 2019 `ਚ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਲਾਗੂ ਕੀਤਾ ਗਿਆ ਸੀ ।

ਹਿਰਾਸਤ `ਚ ਬਿਤਾਏ ਗਏ 5 ਸਾਲਾਂ ਦੌਰਾਨ ਲਾਈ ਨੂੰ ਕਈ ਛੋਟੇ ਅਪਰਾਧਾਂ `ਚ ਸਜ਼ਾ ਸੁਣਾਈ ਗਈ ਹੈ । 855 ਪੰਨਿਆਂ ਦੇ ਫੈਸਲੇ ਨੂੰ ਪੜ੍ਹਦੇ ਹੋਏ ਜੱਜ ਐਸਥਰ ਤੋਹ ਨੇ ਕਿਹਾ ਕਿ ਲਾਈ ਨੇ ਹਾਂਗਕਾਂਗ ਦੇ ਲੋਕਾਂ ਦੀ ਮਦਦ ਕਰਨ ਦੀ ਆੜ `ਚ ਚੀਨੀ ਸਰਕਾਰ ਨੂੰ ਡੇਗਣ `ਚ ਮਦਦ ਲਈ ਅਮਰੀਕਾ ਨੂੰ `ਲਗਾਤਾਰ ਸੱਦਾ ਦਿੱਤਾ ਸੀ । ਤੋਹ ਨੇ ਕਿਹਾ ਕਿ ਅਦਾਲਤ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਲਾਈ ਹੀ ਸਾਜ਼ਿਸ਼ਾਂ ਦਾ ਮਾਸਟਰਮਾਈਂਡ ਸੀ ।

Read More : ਕਤਲ ਮਾਮਲੇ ਵਿਚ ਆਸਟ੍ਰੇਲੀਆ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਸਜ਼ਾ

Leave a Comment

Your email address will not be published. Required fields are marked *

Scroll to Top