ਕਾਨਪੁਰ, 2 ਮਾਰਚ 2026 : ਫਤਿਹਪੁਰ ਜਿਲੇ (Fatehpur District) `ਚ ਐੱਸ. ਆਈ. ਆਰ. ਮੁਹਿੰਮ `ਚ ਬੀ. ਐੱਲ. ਓ. (B. L. O.) ਵਜੋਂ ਤਾਇਨਾਤ ਅਖਿਲੇਸ਼ ਸਵਿਤਾ (50) ਨੇ ਕਥਿਤ ਤੌਰ ‘ਤੇ ਖੁਦਕੁਸ਼ੀ (Suicide) ਕਰ ਲਈ ।
ਲਾਸ਼ ਕੋਲੋਂ ਪੁਲਸ ਨੇ ਮਿਲਿਆ ਹੈ ਇਹ ਸੁਸਾਈਡ ਨੋਟ
ਪੁਲਸ ਅਨੁਸਾਰ ਉਸ ਦੀ ਲਾਸ਼ ਸ਼ਨੀਵਾਰ ਸ਼ਾਮ ਬਿੰਦਕੀ ਖੇਤਰ ਦੇ ਆਲੀਆਬਾਦ ਪਿੰਡ ਸਥਿਤ ਇਕ ਪ੍ਰਾਇਮਰੀ ਸਕੂਲ `ਚ ਲਟਕਦੀ ਮਿਲੀ । ਪੁਲਸ ਨੇ ਮੌਕੇ ਤੋਂ ਇਕ ਕਥਿਤ ਸੁਸਾਈਡ ਨੋਟ (Suicide note) ਬਰਾਮਦ ਕੀਤਾ ਹੈ, ਜਿਸ `ਚ ਅਖਿਲੇਸ਼ ਨੇ ਲਿਖਿਆ ਕਿ ਡਿਊਟੀ ਦਾ ਵੱਧਦਾ ਦਬਾਅ ਅਤੇ ਧੀ ਦੇ ਵਿਆਹ ਦੀਆਂ ਤਿਆਰੀਆਂ `ਚ ਰੁਕਾਵਟ ਆਉਣ ਕਾਰਨ ਉਸ ਨੇ ਇਹ ਕਦਮ ਚੁੱਕਿਆ । ਉਸ ਦੀ ਧੀ ਦਿਵਿਆਂਸ਼ੀ ਦਾ ਵਿਆਹ 8 ਮਾਰਚ ਨੂੰ ਤੈਅ ਸੀ ਪਰ ਛੁੱਟੀ ਨਾ ਮਿਲਣ ਕਾਰਨ ਉਹ ਤਣਾਅ `ਚ ਸੀ ।
ਪਰਿਵਾਰ ਨੇ ਲਗਾਇਆ ਕੰਮ ਜਾਰੀ ਰੱਖਣ ਲਈ ਮਜ਼ਬੂਰ ਕਰਨ ਦਾ ਦੋੋਸ
ਘਟਨਾ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰ ਸਕੂਲ ਪਹੁੰਚੇ ਅਤੇ ਲਾਸ਼ ਨੂੰ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਵਧੀਕ ਜ਼ਿਲਾ ਮੈਜਿਸਟ੍ਰੇਟ (Additional District Magistrate) ਅਵਿਨਾਸ਼ ਤ੍ਰਿਪਾਠੀ ਨੇ ਕਿਹਾ ਕਿ ਸੁਸਾਈਡ ਨੋਟ ਦੀ ਜਾਂਚ ਕੀਤੀ ਜਾ ਰਹੀ ਹੈ ।
ਅਖਿਲੇਸ਼ ਦੇ ਪਰਿਵਾਰ ਵਿਚ ਉਸ ਦੀ ਪਤਨੀ ਮੰਜੂ ਦੇਵੀ, ਧੀ ਦਿਵਿਆਂਸ਼ੀ (20) ਅਤੇ ਪੁੱਤਰ ਦਿਵਿਆਂਸ਼ ਸ਼ਾਮਲ ਹਨ । ਪਰਿਵਾਰ ਨੇ ਦੋਸ਼ ਲਗਾਇਆ ਕਿ ਕਈ ਹਫ਼ਤਿਆਂ ਤੋਂ ਛੁੱਟੀ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ ਚੋਣ ਸਬੰਧੀ ਕੰਮ ਜਾਰੀ ਰੱਖਣ ਲਈ ਮਜਬੂਰ ਕੀਤਾ ਗਿਆ । ਉਸ ਦੇ ਭਰਾ ਭੂਪੇਸ਼ ਕੁਮਾਰ ਨੇ ਵੀ ਕਿਹਾ ਕਿ ਡਿਊਟੀ ਤੋਂ ਥੋੜ੍ਹੀ ਰਾਹਤ ਦੇਣ ਲਈ ਵਾਰ-ਵਾਰ ਬੇਨਤੀ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ ।
Read More : ਕਾਨਪੁਰ ‘ਚ ਬੀ. ਏ. ਐਮ. ਐਸ. ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ




