ਬਾਜਵਾ ਨੇ  ਲਾਇਆ 'ਆਪ' ਸਰਕਾਰ 'ਤੇ ਪੰਜਾਬ ਦੇ ਸਿਹਤ ਖੇਤਰ ਨੂੰ ਖ਼ਤਰੇ 'ਚ ਪਾਉਣ ਦਾ ਦੋਸ਼ 

ਬਾਜਵਾ ਨੇ  ਲਾਇਆ ‘ਆਪ’ ਸਰਕਾਰ ‘ਤੇ ਪੰਜਾਬ ਦੇ ਸਿਹਤ ਖੇਤਰ ਨੂੰ ਖ਼ਤਰੇ ‘ਚ ਪਾਉਣ ਦਾ ਦੋਸ਼ 

ਬਾਜਵਾ ਨੇ  ਲਾਇਆ ‘ਆਪ’ ਸਰਕਾਰ ‘ਤੇ ਪੰਜਾਬ ਦੇ ਸਿਹਤ ਖੇਤਰ ਨੂੰ ਖ਼ਤਰੇ ‘ਚ ਪਾਉਣ ਦਾ ਦੋਸ਼

ਚੰਡੀਗੜ੍ਹ, 7 ਜਨਵਰੀ :  ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਖ਼ਰਾਬ ਸਿਹਤ ਮਾਡਲ ਨੂੰ ਅਪਣਾਉਣ ਦੀ ਜ਼ਿੱਦ ਕਾਰਨ ਪੰਜਾਬ ਦੇ ਸਿਹਤ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਣ ਲਈ ਸਖ਼ਤ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਨਵੇਂ ਸਪੈਸ਼ਲਿਸਟ ਅਤੇ ਐਮ.ਬੀ.ਬੀ.ਐਸ ਡਾਕਟਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਹੋਣ ਤੋਂ ਝਿਜਕ ਰਹੇ ਹਨ, ਉੱਥੇ ਹੀ ਪਹਿਲਾਂ ਹੀ ਸੇਵਾ ਨਿਭਾ ਰਹੇ ਡਾਕਟਰ ਸਰਕਾਰੀ ਹਸਪਤਾਲਾਂ ਨੂੰ ਛੱਡ ਰਹੇ ਹਨ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਮਾਹਿਰਾਂ ਸਮੇਤ ਲਗਭਗ 80 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਦੇ ਸਰਕਾਰੀ ਡਾਕਟਰ ਹਰਿਆਣਾ, ਦਿੱਲੀ ਦੇ ਸਰਕਾਰੀ ਡਾਕਟਰਾਂ ਅਤੇ ਕੇਂਦਰ ਸਰਕਾਰ ਦੇ ਡਾਕਟਰਾਂ ਨਾਲੋਂ ਲਗਭਗ 30 ਫ਼ੀਸਦੀ ਘੱਟ ਕਮਾਉਂਦੇ ਹਨ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੀਸੀਐਮਐਸਏ ਦੇ ਬੈਨਰ ਹੇਠ ਪੰਜਾਬ ਦੇ ਲਗਭਗ 2500 ਸਰਕਾਰੀ ਡਾਕਟਰਾਂ ਨੇ 20 ਜਨਵਰੀ ਤੋਂ ਸੇਵਾਵਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਸੂਬੇ ਦੀ ‘ਆਪ’ ਸਰਕਾਰ ਸਰਕਾਰ ਵੱਲੋਂ ਵਾਅਦਾ ਕੀਤੇ ਗਏ ਮੁੱਖ ਨੋਟੀਫ਼ਿਕੇਸ਼ਨ ਨੂੰ ਜਾਰੀ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਪੀਸੀਐਮਐਸਏ ਦੇ ਡਾਕਟਰਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਵੀ ਹੜਤਾਲ ਕੀਤੀ ਸੀ। ਪਰ ਪੰਜ ਦਿਨਾਂ ਬਾਅਦ, ਉਨ੍ਹਾਂ ਨੇ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਮੰਗਾਂ ਵਿੱਚ ਡਾਇਨੈਮਿਕ ਐਸ਼ੋਰਡ ਕੈਰੀਅਰ ਪ੍ਰੋਗਰੈਸ਼ਨਜ਼ (ਡੀ.ਏ.ਸੀ.ਪੀਜ਼) ਦੀ ਬਹਾਲੀ, ਮਾਹਰਾਂ ਅਤੇ ਐਮ.ਬੀ.ਬੀ.ਐਸ ਮੈਡੀਕਲ ਅਫ਼ਸਰਾਂ ਦੀ ਭਰਤੀ ਅਤੇ ਸੁਰੱਖਿਆ ਢਾਂਚੇ ਨੂੰ ਰੋਲਆਊਟ ਕਰਨਾ ਸ਼ਾਮਲ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਪੈਸ਼ਲਿਸਟ ਅਤੇ ਐਮ.ਬੀ.ਬੀ.ਐਸ ਡਾਕਟਰਾਂ ਦੀ ਭਾਰੀ ਕਮੀ ਹੈ। ਸੂਬੇ ਦੇ ਸਿਹਤ ਖੇਤਰ ਵਿੱਚ ਐਮ.ਬੀ.ਬੀ.ਐਸ ਦੇ 43 ਫ਼ੀਸਦੀ ਅਤੇ ਮਾਹਿਰ ਡਾਕਟਰਾਂ ਦੀ 54 ਫ਼ੀਸਦੀ ਦੀ ਘਾਟ ਹੈ। ਸਪੈਸ਼ਲਿਸਟ ਡਾਕਟਰਾਂ ਦੀਆਂ ਕੁੱਲ 2689 ਅਸਾਮੀਆਂ ਵਿੱਚੋਂ ਲਗਭਗ 1600 ਅਸਾਮੀਆਂ ਭਰੀਆਂ ਜਾਣੀਆਂ ਬਾਕੀ ਹਨ ਅਤੇ ਐਮਬੀਬੀਐਸ ਡਾਕਟਰਾਂ ਦੀਆਂ 2293 ਅਸਾਮੀਆਂ ਵਿੱਚੋਂ ਲਗਭਗ 1000 ਅਸਾਮੀਆਂ ਅਜੇ ਵੀ ਖ਼ਾਲੀ ਪਈਆਂ ਹਨ।

ਬਾਜਵਾ ਨੇ ਕਿਹਾ ਕਿ ਸੂਬਿਆਂ ਦੇ ਗ਼ਰੀਬ ਵਰਗਾਂ ਦੇ ਲੋਕ ਪੂਰੀ ਤਰ੍ਹਾਂ ਸਰਕਾਰ ਦੀ ਸਿਹਤ ਸੇਵਾ ‘ਤੇ ਨਿਰਭਰ ਕਰਦੇ ਹਨ। ਜੇਕਰ ਸਰਕਾਰੀ ਡਾਕਟਰ ਇੱਕ ਵਾਰ ਫਿਰ ਸੇਵਾਵਾਂ ਮੁਅੱਤਲ ਕਰ ਦਿੰਦੇ ਹਨ ਤਾਂ ਸੂਬੇ ਦਾ ਸਿਹਤ ਖੇਤਰ, ਜੋ ਪਹਿਲਾਂ ਹੀ ਵਿਗੜ ਚੁੱਕਾ ਹੈ, ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਵੇਗਾ ਅਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਲੋਕਾਂ ਨੂੰ ਇਸ ਦਾ ਖ਼ਮਿਆਜ਼ਾ ਪਵੇਗਾ ਪਵੇਗਾ।

Leave a Comment

Your email address will not be published. Required fields are marked *

Scroll to Top