ਭਗਵੰਤ ਮਾਨ ਨੇ ਬਦਲਾਖੋਰੀ ਤਹਿਤ ਲਈ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ੈੱਡ ਸਕਿਉਰਟੀ ਵਾਪਸ-ਸੁਖਬੀਰ ਸਿੰਘ ਬਾਦਲ

ਭਗਵੰਤ ਮਾਨ ਨੇ ਬਦਲਾਖੋਰੀ ਤਹਿਤ ਲਈ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ੈੱਡ ਸਕਿਉਰਟੀ ਵਾਪਸ-ਸੁਖਬੀਰ ਸਿੰਘ ਬਾਦਲ

ਨਾਭਾ 5 ਅਪ੍ਰੈਲ :  ਆਪ ਸਰਕਾਰ ਨੇ ਵਿਰੋਧੀਆਂ ਨੂੰ ਦਬਾਉਣ ਲਈ ਹੱਦ ਦਰਜੇ ਦੀ ਘਟੀਆਂ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਸਬੰਧੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਭਾ ਫੇਰੀ ਦੋਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਉਨਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਦਲੇ ਦੀ ਭਾਵਨਾ ਨਾਲ ਜਿੱਥੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ੈੱਡ ਸਕਿਉਰਟੀ ਵਾਪਸ ਲਈ ਹੈ ਉੱਥੇ ਉਸ ਦਬਾਉਣ ਲਈ ਹਰ ਤਰਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਤਾਂ ਮਜੀਠੀਆ ਨੂੰ ਆਪ ਸਰਕਾਰ ਦੀਆਂ ਨਾਕਾਮੀਆਂ ਜੱਗ ਜ਼ਾਹਰ ਕਰਨ ਤੋਂ ਰੋਕਿਆ ਜਾ ਸਕੇ ।

ਆਪ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ

ਬਾਦਲ ਨੇ ਕਿਹਾ ਆਪ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਨਤਾ ਧਿਆਨ ਭਟਕਾਉਣ ਲਈ ਵਿਰੋਧੀਆਂ ਨੂੰ ਬਦਨਾਮ ਕਰਨ ਤੇ ਆਏ ਦਿਨ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਿਆ ਜਾਂਦਾ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੇ ਸੰਵੇਦਨ ਸੀਲ ਮੁੱਦਿਆਂ ਵੱਲ ਧਿਆਨ ਦੇਣਾ ਚਾਹਿਦਾ ਹੈ ਤੇ ਚੋਣਾਂ ਦੋਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹਿਦਾ ਹੈ ਇਸ ਮੋਕੇ ਉਨਾ ਨਾਲ ਬੁਲਾਰੇ ਯੂਥ ਅਕਾਲੀ ਦਲ ਪੰਜਾਬ ਜੱਸਾ ਖੋਖ ਵਿਸ਼ੇਸ਼ ਤੋਰ ਤੇ ਮੋਜੂਦ ਸਨ ।

Leave a Comment

Your email address will not be published. Required fields are marked *

Scroll to Top