ਚੰਡੀਗੜ੍ਹ, 9 ਫਰਵਰੀ 2026 : ਪੰਜਾਬ ਦੇ ਪ੍ਰਸਿਧ ਪੰਜਾਬੀ ਗਾਇਕ (Punjabi singer) ਮਨਕੀਰਤ ਔਲਖ ਦੇ ਗੀਤ “ਅਸਲਾਹਾ” ਨੂੰ ਲੈ ਕੇ ਭਾਜਪਾ ਆਗੂ ਨੇ ਡੀ. ਜੀ. ਪੀ. ਪੰਜਾਬ (D. G. P. Punjab) ਨੂੰ ਇਕ ਸਿ਼ਕਾਇਤ ਦਿੱਤੀ ਹੈ ।
ਕਿਸ ਕਾਰਨ ਕੀਤੀ ਗਈ ਹੈ ਸਿ਼ਕਾਇਤ
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਵਲੋਂ ਗਾਏ ਗੀਤ “ਅਸਲਾਹਾ” ਦਾ ਸਿੱਧਾ ਸਿੱਧਾ ਪ੍ਰਚਾਰ ਤੇ ਪ੍ਰਸਾਰ ਗੰਨ ਕਲਚਰ (Gun culture) ਨੂੰ ਬੜਾਵਾ ਦੇਣ ਵਾਲਾ ਹੈ, ਜਿਸਦੇ ਚਲਦਿਆਂ ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਇਕ ਸਿ਼ਕਾਇਤ ਡੀ. ਜੀ. ਪੀ. ਪੰਜਾਬ ਨੂੰ ਦਿੱਤੀ ਹੈ । ਦੱਸਣਯੋਗ ਹੈ ਕਿ ਪੰਜਾਬ ਵਿੱਚ ਗੰਨ ਕਲੱਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ `ਤੇ ਪਾਬੰਦੀ ਹੈ ਪਰ ਇਸਦੇ ਬਾਵਜੂਦ ਅਜਿਹੇ ਗੀਤਾਂ ਦੀ ਰਿਲੀਜ਼ ਬੇਰੋਕ ਜਾਰੀ ਹੈ ।
ਕੀ ਮੰਗ ਕੀਤੀ ਹੈ ਭਾਜਪਾ ਆਗੂ ਨੇ ਡੀ. ਜੀ. ਪੀ. ਨੂੰ ਦਿੱਤੀ ਸਿ਼ਕਾਇਤ ਵਿਚ
ਹਾਲ ਹੀ ਵਿਚ ਜੋ ਅਸਲਾਹ ਗਾਣੇ (Aslah songs) ਵਿਚ ਗੰਨ ਕਲਚਰ ਨੂੰ ਬੜਾਵਾ ਦਿੱਤੇ ਜਾਣ ਦੇ ਚਲਦਿਆਂ ਜੋ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਪਾਰ ਸੈਲ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ (Arvind Sharma) ਨੇ ਡੀ. ਜੀ. ਪੀ. ਪੰਜਾਬ ਨੂੰ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਸਿ਼ਕਾਇਤ (Complaint) ਦਿੱਤੀ ਹੈ ਕਿ ਵਿਚ ਇਸ ਗੀਤ ਨੂੰ ਹਿੰਸਾ ਭੜਕਾਉਣ ਵਾਲਾ ਦੱਸਦਿਆਂ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਗੀਤ ਨੂੰ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ ਯੂ-ਟਿਊਬ ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਹਟਾ ਦਿੱਤਾ ਜਾਵੇ । ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੀ ਸਮੱਗਰੀ ਨੂੰ ਰੋਕਣ ਲਈ ਡਿਜੀਟਲ ਪਲੇਟਫਾਰਮਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ, ਇਸ ਤਰ੍ਹਾਂ ਨੌਜਵਾਨਾਂ ਨੂੰ ਹਿੰਸਾ ਤੋਂ ਰੋਕਿਆ ਜਾ ਸਕੇ ।
Read More : ਅਫੀਮ ਦੇ ਪੈਕੇਟ ਦਿਸਣ ਤੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੀ ਕੀਤੀ ਸਿ਼ਕਾਇਤ




