ਨਾਭਾ, 18 ਜੂਨ 2025 : ਥਾਣਾ ਸਦਰ ਨਾਭਾ (Police Station Sadar Nabha) ਦੀ ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ- ਵੱਖ ਧਾਰਾਵਾਂ 318 (4), 179, 180, 308 (2), 61 (2) ਬੀ. ਐਨ. ਐ. ਤਹਿਤ ਜਾਅਲੀ ਕਰੰਸੀ ਦਾ ਕੰਮ ਕਰਨ ਤੇ ਕੇ ਦਰਜ ਕੀਤਾ ਹੈ ।
ਕਿਹੜੇ ਕਿਹੜੇ ਸਨ ਜਾਅਲੀ ਕਰੰਸੀ ਮਾਮਲੇ ਵਿਚ ਸ਼ਾਮਲ
ਜਿਹੜੇ 7 ਜਣਿਆਂ ਵਿਰੁੱਧ ਕੇਸ ਦਰਜ (Case registered against 7 people) ਕੀਤਾ ਗਿਆ ਹੈ ਵਿਚ ਕੁਲਵਿੰਦਰ ਕੋਰ ਪਤਨੀ ਪਾਲ ਸਿੰਘ ਵਾਸੀ ਕਰਤਾਰ ਨਗਰ ਖੰਨਾ, ਕਰਮਜੀਤ ਕੋਰ ਪਤਨੀ ਭੋਲਾ ਸਿੰਘ ਵਾਸੀ ਉੱਗੋਕੇ ਥਾਣਾ ਸਹਿਣਾ ਜਿਲਾ ਬਰਨਾਲਾ, ਰਣਬੀਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਢੱਡਰੀਆ ਜਿਲਾ ਸੰਗਰੂਰ, ਜੋਗਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਘੰਗੇਰਾ ਜਿਲਾ ਹੁ਼ਸਿਆਰਪੁਰ, ਭੁਪਿੰਦਰਪਾਲ ਸਿੰਘ ਪੁੱਤਰ ਗੋਬਿੰਦਰ ਸਿੰਘ ਵਾਸੀ ਧੂਰਾ ਜਿਲਾ ਸੰਗਰੂਰ, ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਗੁਦਾਇਆ, ਲੱਕੀ ਮੋਗਾ ਪੁੱਤਰ ਵਿਸਾਖੀ ਰਾਮ ਵਾਸੀ ਮਕਾਨ ਨੰ. 48669 ਬੀ-5 ਟਿੱਬਾ ਰੋਡ ਕੰਪਨੀ ਬਾਗ ਗਲੀ ਨੰ. 02 ਲੁਧਿਆਣਾ ਸ਼ਾਮਲ ਹਨ ।
ਇਕ ਲੱਖ ਦੀ ਅਸਲ ਕਰੰਸੀ ਪਿੱਛੇ ਪੰਜ ਲੱਖ ਦੀ ਜਾਅਲੀ ਕਰੰਸੀ ਦਾ ਕਰਦੇ ਹਨ ਅਦਾਨ-ਪ੍ਰਦਾਨ
ਪੁਲਸ ਮੁਤਾਬਕ ਐਸ. ਆਈ. ਨਵਦੀਪ ਕੌਰ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਗਲਵੱਟੀ ਮੰਡੀ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਜਾਅਲੀ ਕਰੰਸੀ (Fake currency) ਲੈਣ/ਦੇਣ ਦਾ ਲੋਕਾਂ ਨੂੰ ਲਾਲਚ ਦੇ ਕੇ ਇਕ ਲੱਖ ਰੁਪਏ ਦੀ ਅਸਲ ਕਰੰਸੀ ਪਿੱਛੇ ਪੰਜ ਲੱਖ ਰੁਪਏ ਦੀ ਜਾਅਲੀ ਕਰੰਸੀ ਦਾ ਅਦਾਨ/ਪ੍ਰਦਾਨ ਕਰਦੇ ਹਨ ਤੇ ਅੱਜ ਵੀ ਜਾਅਲੀ ਕਰੰਸੀ ਦਾ ਅਦਾਨ/ਪ੍ਰਦਾਨ ਕਰਨ ਲਈ ਦੋ ਗੱਡੀਆ ਵਿਚ ਸਵਾਰ ਹੋ ਕੇ ਮਲੇਰਕੋਟਲਾ ਵਾਲੇ ਪਾਸੇ ਤੋ ਆ ਰਹੇ ਹਨ, ਜਿਸ ਤੇ ਨਾਕਾਬੰਦੀ ਦੌਰਾਨ ਉਪਰੋਕਤ ਵਿਅਕਤੀਆਂ ਨੂੰ ਗੱਡੀਆਂ ਸਮੇਤ ਕਾਬੂ ਕੀਤਾ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਦਰ ਨਾਭਾ ਨੇ ਕੀਤਾ ਦੋ ਜਣਿਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ




