Illegal detention

ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਤੇ ਚਾਰ ਵਿਰੁੱਧ ਕੇਸ ਦਰਜ

ਸਨੌਰ, 30 ਜੂਨ 2025 : ਥਾਣਾ ਸਨੌਰ (Police Station Sanaur) ਪੁਲਸ ਨੇ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਤੇ ਵੱਖ-ਵੱਖ ਧਾਰਾਵਾਂ 70 (2), 351 (2) ਬੀ. ਐਨ. ਐਸ. ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਸੇਵਕ, ਜਸ਼ਨ ਸਿੰਘ ਪੁੱਤਰਾਨ ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਭਿੰਦਰ ਸਿੰਘ, ਕਰਨ ਸਿੰਘ ਪੁੱਤਰ ਮੰਗੂ ਵਾਸੀਆਨ ਪਿੰਡ ਸਿਰਕੱਪੜਾ ਸ਼ਾਮਲ ਹੈ ।

ਵਾਰੋ-ਵਾਰੀ ਬਣਾਏ ਸਰੀਰਕ ਸਬੰਧ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਆਪਣੇ ਦੂਜੇ ਪਿਤਾ ਦੀ ਮੌਤ ਹੋਣ ਤੋ ਬਾਅਦ ਉਸ ਦੀ ਲੜਕੀ ਜੋ ਕਿ 16 ਸਾਲਾਂ ਦੀ ਹੈ ਕਾਫੀ ਪੇ੍ਰਸ਼ਾਨ ਚਲਦੀ ਆ ਰਹੀ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਕਾਫੀ ਪੁੱਛਣ ਤੇ ਲੜਕੀ ਨੇ ਦੱਸਿਆ ਕਿ ਜਨਵਰੀ ਦੇ ਮਹੀਨੇ ਸ਼ਮਾ 06.00 ਪੀ.ਐਮ ਤੇ ਉਹ ਘਰ ਤੋ ਦੁੱਧ ਲੈਣ ਡੈਅਰੀ ਤੇ ਜਾ ਰਹੀ ਸੀ ਤਾਂ ਉਕਤ ਉਕਤ ਵਿਅਕਤੀ ਦੋ ਮੋਟਰਸਾਇਕਲਾਂ ਤੇ ਆਏ ਅਤੇ ਉਸ ਨੂੰ ਮੋਟਰਸਾਇਕਲ ਤੇ ਬਿਠਾ ਕੇ ਪਿੰਡ ਦੇ ਨਾਲ ਲੱਗਦੀ ਨਹਿਰ ਤੇ ਲੈ ਗਏ, ਜਿੱਥੇ ਉਪਰੋਕਤ ਵਿਅਕਤੀਆਂ ਨੇ ਵਾਰੋ-ਵਾਰੀ ਉਸ ਨਾਲ ਸਰੀਰਕ ਸਬੰਧ (sexual intercourse) ਬਣਾਏ ਅਤੇ ਫਿਰ ਅਗਲੇ ਦਿਨ ਸਮਾ 05.00 ਏ.ਐਮ ਤੇ ਉਸਨੂੰ ਘਰ ਕੋਲ ਛੱਡ ਕੇ ਚਲੇ ਗਏ, ਜਿਸ ਕਾਰਨ ਉਹ ਗਰਭਵਤੀ ਹੋ ਗਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੋਰਟ ਨੇ ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਦੀ ਕੀਤੀ ਪੁਸ਼ਟੀ

Leave a Comment

Your email address will not be published. Required fields are marked *

Scroll to Top