ਪਟਿਆਲਾ, 18 ਜੂਨ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ 281, 106 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਮੋਟਰਾਈਕਲ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੋਹਿਤ ਕੁਮਾਰ ਪੁੱਤਰ ਰਾਜੂ ਵਾਸੀ ਤਫੱਜਲਪੁਰਾ ਪਟਿਆਲਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰ. 39 ਗਲੀ ਨੰ. 07 ਤਫੱਜਲਪੁਰਾ ਪਟਿਆਲਾ ਨੇ ਦੱਸਿਆ ਕਿ 16 ਜੂਨ ਨੂੰ ਉਸਦੇ ਮਾਤਾ ਅਮਰ ਕੌਰ ਅਤੇ ਪਿਤਾ ਡੀ. ਸੀ. ਡਬਲਿਊ. ਕਲੋਨੀ ਕੋਲ ਖੜ੍ਹੇ ਆਟੋ ਦਾ ਇੰਤਜਾਰ ਕਰ ਰਹੇ ਸਨ ਤਾਂ ਉਕਤ ਡਰਾਇਵਰ ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੀ ਮਾਤਾ ਵਿੱਚ ਮਾਰਿਆ (Hitting motorcycle), ਜਿਸ ਕਾਰਨ ਉਸ ਦੀ ਮਾਤਾ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




