ਪਟਿਆਲਾ, 21 ਜੂਨ 2025 : ਥਾਣਾ ਤ੍ਰਿਪੜੀ (Tripuri Police Station) ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 351 (3), 190 ਬੀ. ਐਨ. ਐਸ. ਤਹਿਤ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਬਲਕਾਰ ਸਿੰਘ, ਗੁਰਮੀਤ ਸਿੰਘ ਪੁੱਤਰਾਨ ਲਾਲ ਸਿੰਘ, ਚਰਨਜੀਤ ਕੋਰ ਪਤਨੀ ਮਹਿੰਦਰ ਸਿੰਘ, ਅਮਰਜੀਤ ਕੋਰ ਪਤਨੀ ਬਲਕਾਰ ਸਿੰਘ, ਪਰਮਜੀਤ ਕੋਰ ਪਤਨੀ ਗੁਰਮੀਤ ਸਿੰਘ ਵਾਸੀਆਨ ਪਿੰਡ ਰੌਂਗਲਾ ਸ਼ਾਮਲ ਹਨ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਦੇਵ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਰੌਂਗਲਾ ਥਾਣਾ ਤ੍ਰਿਪੜੀ ਨੇ ਦੱਸਿਆ ਕਿ 31 ਮਈ 2025 ਨੂੰ ਉਪਰੋਕਤ ਵਿਅਕਤੀਆਂ ਨੇ ਉਸਦੀ ਘਰ ਦੇ ਬਾਹਰ ਗਲੀ ਵਿੱਚ ਘੇਰ ਕੇ ਕੁੱਟਮਾਰ (Beating) ਕੀਤੀ ਅਤੇ ਜਾਨੋਂ ਮਾਰਨ (To kill) ਦੀਆਂ ਧਮਕੀਆਂ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ




