death threats

ਤਿੰਨ ਵਿਰੁੱਧ ਜ਼ਮੀਨ ਤੇ ਕਬਜਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਨਾਭਾ, 6 ਜੁਲਾਈ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (3), 351 (2), 61 (2) ਬੀ. ਐਨ. ਐਸ. ਤਹਿਤ ਜ਼ਮੀਨ ਵਿਚ ਜੀਰੀ ਲਗਾ ਕੇ ਕਬਜਾ ਕਰਨ (To seize by force) ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਕੀਤਾ ਹੈ।

ਕਿਸ ਕਿਸ ਖਿਲਾਫ਼ ਕੀਤਾ ਹੈ ਪਰਚਾ

ਜਿਹੜੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜੰਟ ਸਿੰਘ, ਹਰਭਜਨ ਸਿੰਘ ਪੁੱਤਰਾਨ ਗੁਰਬਚਨ ਸਿੰਘ, ਸਿਕੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀਆਨ ਪਿੰਡ ਦੁਲੱਦੀ ਅਤੇ ਗੁਰਜੰਟ ਸਿੰਘ ਦਾ ਨੋਕਰ ਪੱਪੂ ਵਾਸੀ ਆਸ਼ਾ ਕਲੋਨੀ ਨਾਭਾ ਸ਼ਾਮਲ ਹਨ।

ਪੁਲਸ ਕੋਲ ਸਿ਼ਕਾਇਤ ਵਿਚ ਕੀ ਦਰਜ ਕਰਵਾਇਆ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸੁਖਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਗੜ੍ਹ ਛੰਨਾ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਸਦੀ ਪਿੰਡ ਢੀਂਗੀ (Village Dhingi) ਵਿਖੇ ਜਮੀਨ ਹੈਤੇ 18 ਜੂਨ 2025 ਨੂੰ ਉਪਰੋਕਤ ਵਿਅਕਤੀਆਂ ਨੇ ਉਸਦੀ ਜਮੀਨ ਵਿੱਚ ਜੀਰੀ ਲਗਾ ਕੇ ਉਸ ਤੇ ਕਬਜਾ ਕਰ ਲਿਆ ਅਤੇ ਉਸ ਵੱਲੋ ਰੋਕਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਨਾਭਾ ਨੇ ਕੀਤਾ ਦੋ ਜਣਿਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top