ਪਟਿਆਲਾ, 25 ਜੂਨ 2025 : ਥਾਣਾ ਜੁਲਕਾਂ (Police Station Julkan) ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਸਮਾਨ ਚੋਰੀ ਕਰਕੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵਿੰਦਰ ਸਿੰਘ ਪੁੱਤਰ ਖਾਨ ਚੰਦ ਵਾਸੀ ਡੇਰਾ ਪਿੱਪਲਵਾਲਾ ਬਲਬੇੜਾ ਥਾਣਾ ਸਦਰ ਪਟਿ, ਵਿੱਕੀ ਰਾਮ ਪੁੱਤਰ ਪੱਪੀ ਰਾਮ, ਬੱਲੂ ਰਾਮ ਪੁੱਤਰ ਬੀਰਾ ਰਾਮ ਵਾਸੀਆਨ ਡੇਰਾ ਬਾਜੀਗਰ ਪਿੰਡ ਅਲੀਪੁਰ ਜੱਟਾ ਥਾਣਾ ਸਦਰ ਪਟਿਆਲਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਮੁਤਾਬਕ ਹੌਲਦਾਰ ਕੁਲਦੀਪ ਸਿੰਘ (Constable Kuldeep Singh) ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਿਜਲੀ ਗਰਿੱਡ ਦੇਵੀਗੜ੍ਹ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਕਿਸਾਨਾਂ ਦੀਆਂ ਸਬਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਕੇ ਤਾਂਬਾ ਕੱਢ ਕੇ ਵੇਚਣ ਦੇ ਆਦੀ ਹਨ ਤੇ ਅੱਜ ਵੀ ਸੁਖਵਿੰਦਰ ਸਿੰਘ ਬਿਨ੍ਹਾ ਨੰਬਰੀ ਮੋਟਰਸਾਇਕਲ ਤੇ ਜੁਗਾੜੂ ਰੇਹੜੀ ਲਗਾ ਕੇ ਤਾਂਬਾ, ਕਟਰ ਵਗੈਰਾ ਰੱਖ ਕੇ ਵੇਚਣ ਲਈ ਆ ਰਿਹਾ ਹੈ, ਜਿਸ ਤੇ ਨਾਕਾਬੰਦੌਰਾਨ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 23 ਕਿਲੋ 400 ਗ੍ਰਾਮ ਤਾਂਬਾ, ਇਕ ਇਲੈਕਟੋ਼੍ਰਲਿਕ ਕੰਡਾ, ਲੋਹਾ ਕੱਟਣ ਵਾਲਾ ਕਟਰ ਅਤੇ ਮੋਟਰਸਾਇਕਲ ਸਮੇਤ ਜੁਗਾੜੂ ਰੇਹੜੀ ਦੇ ਬ੍ਰਾਮਦ ਹੋਈ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਜੁਲਕਾਂ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ




