ਬਨੂੜ, 27 ਜੂਨ 2025 : ਥਾਣਾ ਬਨੂੜ (Banur Police Station) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 105 ਬੀ. ਐਨ. ਐਸ. ਤਹਿਤ ਕੁੱਝ ਗਲਤ ਖੁਆ ਪਿਲਾ ਕੇ ਬੇਹੋਸ਼ੀ ਦੀ ਹਾਲਤ ਛੱਡ ਕੇ ਜਾਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਜੇ ਦੱਤ ਪੁੱਤਰ ਜਸਵਿੰਦਰ ਸਿੰਘ, ਰਿੰਕੂ ਪੁੱਤਰ ਗੁਰਨਾਮ ਸਿੰਘ ਵਾਸੀਆਨ ਪਿੰਡ ਨਡਿਆਲੀ ਥਾਣਾ ਬਨੂੰੜ ਜਿਲਾ ਮੋਹਾਲੀ ਸ਼ਾਮਲ ਹੈ ।
ਲੜਕਾ ਬੂਟਾ ਸਿੰਘ ਜੋ ਕਿ 30 ਸਾਲਾਂ ਦਾ ਹੈ ਉਸ ਨਾਲ ਖੇਤਾਂ ਵਿੱਚ ਮੌਜੂਦ ਸੀ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਧਰਮ ਸਿੰਘ ਪੁੱਤਰ ਦਿੱਤੂ ਰਾਮ ਵਾਸੀ ਪਿੰਡ ਨਡਿਆਲੀ ਥਾਣਾ ਬਨੂੰੜ ਜਿਲਾ ਮੋਹਾਲੀ ਨੇ ਦੱਸਿਆ ਕਿ 13 ਜੂਨ 2025 ਨੂੰ ਦਿਨ ਸਮੇਂ ਉਸ ਦਾ ਲੜਕਾ ਬੂਟਾ ਸਿੰਘ ਜੋ ਕਿ 30 ਸਾਲਾਂ ਦਾ ਹੈ ਉਸ ਨਾਲ ਖੇਤਾਂ ਵਿੱਚ ਮੌਜੂਦ ਸੀ ਅਤੇ ਸਪਰੇਅ ਪੰਪ ਠੀਕ ਕਰਾਉਣ ਲਈ ਮੋਟਰਸਾਇਕਲ ਤੇ ਸਵਾਰ ਹੋ ਕੇ ਬਨੂੰੜ ਚਲਾ ਗਿਆ ।
ਉਸਦੇ ਲੜਕੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੇ ਬਾਹਰ ਛੱਡ ਕੇ ਚਲੇ ਗਏ
ਸਿ਼ਕਾਇਤਕਰਤਾ ਨੇ ਦੱਸਿਆ ਕਿ ਕਰੀਬ 9.00 ਪੀ .ਐਮ ਤੇ ਉਸ ਨੇ ਦੇਖਿਆ ਕਿ ਉਕਤ ਵਿਅਕਤੀ ਉਸਦੇ ਲੜਕੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੇ ਬਾਹਰ ਛੱਡ ਕੇ ਚਲੇ ਗਏ । ਸਿ਼ਕਾਇਤਕਰਤਾ ਨੇ ਦੱਸਿਆ ਕਿ ਪਹਿਲਾਂ ਲੜਕੇ ਨੂੰ ਗਿਆਨ ਸਾਗਰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਬਨੂੰੜ ਤੋ ਸਿਵਲ ਹਸਪਤਾਲ ਡੇਰਾ ਬੱਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਚੈਕ ਕਰਕੇ ਮ੍ਰਿਤਕ ਕਰਾਰ ਦੇ ਦਿੱਤਾਂ (Declared dead) ਜੋ ਕੁਦਰਤੀ ਮੌਤ ਹੋਣਾ ਸਮਝ ਕੇ ਉਸਨੇ 194 ਬੀ. ਐਨ. ਐਸ. ਐਸ. ਤਹਿਤ ਕਾਰਵਾਈ ਕਰਵਾ ਕੇ ਪੋਸਟ ਮਾਰਟਮ ਕਰ ਦਿੱਤਾ ।
ਲੜਕੇ ਨੂੰ ਸਮੇਂ ਸਿਰ ਹਸਪਤਾਲ ਲਿਜਾਂਦੇ ਤਾਂ ਉਹ ਬੱਚ ਜਾਂਦਾ
ਸਿ਼ਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿੱਚ ਜਦੋਂ ਪੜ੍ਹਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਪਰੋਕਤ ਵਿਅਕਤੀ ਉਸਦੇ ਲੜਕੇ ਨੂੰ ਕੁੱਝ ਗਲਤ ਖਲਾ/ਪਿਲਾ ਕੇ ਬੇਹੋਸੀ ਦੀ ਹਾਲਤ ਵਿੱਚ ਛੱਡ ਕੇ ਚਲੇ ਗਏ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜੇਕਰ ਉਪਰੋਕਤ ਵਿਅਕਤੀ ਉਸਦੇ ਲੜਕੇ ਨੂੰ ਸਮੇਂ ਸਿਰ ਹਸਪਤਾਲ ਲਿਜਾਂਦੇ ਤਾਂ ਉਹ ਬੱਚ ਜਾਂਦਾ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਗੋਲੀਆਂ ਮਾਰਨ, ਖੁਦਕੁਸ਼ੀ ਕਰਨ ਤੇ ਆਰਮਜ਼ ਐਕਟ ਤਹਿਤ ਕੇਸ ਦਰਜ




