ਦੇਵੀਗੜ੍ਹ, 18 ਜੂਨ 2025 : ਥਾਣਾ ਜੁਲਕਾਂ (Police Station Julkan) ਦੀ ਪੁਲਸ ਨੇਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਤੰਗ ਪ੍ਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ । ਜਿਹੜੇ ਦੋ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਰਨੈਲੋ ਦੇਵੀ ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਸਿਓਸਰ ਥਾਣਾ ਸਦਰ ਪਹੇਵਾ ਜਿਲਾ ਕਰੁਕਸੇ਼ਤਰ ਹਰਿਆਣਾ, ਰੋਹਤਾਸ਼ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਭਾਣਾ ਥਾਣਾ ਪੁੰਡਰੀ ਜਿਲਾ ਕੈਂਥਲ ਹਰਿਆਣਾ ਸ਼ਾਮਲ ਹਨ ।
ਕਾਰ ਤੇ ਸਵਾਰ ਹੋ ਕੇ ਘਰੋਂ ਗਿਆ ਸੀ ਤੇ ਜਦੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਜੇਸ਼ ਕੁਮਾਰ ਪੁੱਤਰ ਰਾਮਧਾਰੀ ਵਾਸੀ ਪਿੰਡ ਸਿਓਸਰ ਥਾਣਾ ਸਦਰ ਪਹੇਵਾ ਜਿਲਾ ਕਰੁਕਸੇ਼ਤਰ ਹਰਿਆਣਾ ਨੇ ਦੱਸਿਆ ਕਿ 16 ਜੂਨ 2025 ਨੂੰ ਉਸ ਦੇ ਤਾਏ ਦਾ ਲੜਕਾ ਬਲਜੀਤ ਸਿੰਘ ਕਾਰ ਤੇ ਸਵਾਰ ਹੋ ਕੇ ਘਰੋਂ ਗਿਆ ਸੀ ਤੇ ਜਦੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਤਾਂ ਬਲਜੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦੇ ਦੋਸ਼ਣ ਕਰਨੈਲੋ ਦੇਵੀ ਨਾਲ ਸਬੰਧ ਬਣ ਗਏ ਸੀ ।
ਜਿਸ ਕਰਕੇ ਕਰਨੈਲੋ ਦੇਵੀ ਨੇ ਉਸਨੂੰ ਉਸ ਦੀਆਂ ਇਤਰਾਜਯੋਗ ਵੀਡੀਓ/ਆਡੀਓ/ਫੋਟੇਜ (Objectionable video/audio/footage) ਵਾਇਰਲ ਕਰਨ ਸਬੰਧੀ ਬਲੈਕਮੇਲ (Blackmail) ਕਰਕੇ ਪਹਿਲਾਂ ਤਾਂ ਪੰਜ ਲੱਖ ਰੁਪਏ ਲੈ ਲਏ ਤੇ ਫਿਰ ਦੋ ਲੱਖ ਰੁਪਏ ਦੀ ਹੋਰ ਮੰਗ ਕਰ ਰਹੀ ਸੀ ਤੇ ਇਸ ਸਭ ਵਿਚ ਬਲਜੀਤ ਸਿੰਘ ਦਾ ਸਾਲਾ ਰੋਹਤਾਸ਼ ਵੀ ਉਸਦਾ ਪੂਰਾ ਸਾਥ ਦੇ ਰਿਹਾ ਹੈ, ਜਿਸ ਕਰਕੇ ਉਪਰੋਕਤ ਵਿਅਕਤੀਆਂ ਤੋਂ ਤੰਗ ਆ ਕੇ ਬਲਜੀਤ ਸਿੰਘ ਸਾਹਮਣੇ ਸੰਗਮ ਪੈਲਸ ਗੁਥਮੜ੍ਹਾ ਦੇ ਕੋਲ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ (Suicide) ਕਰ ਲਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਜੁਲਕਾਂ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ




