hitting

ਤੇਜ ਰਫ਼ਤਾਰ ਨਾਲ ਗੱਡੀ ਮਾਰਨ ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ

ਪਟਿਆਲਾ, 21 ਜੂਨ 2025 : ਥਾਣਾ ਤ੍ਰਿਪੜੀ (Tripuri Police Station) ਪਟਿਆਲਾ ਦੀ ਪੁਲਸ ਨੇ ਗੱਡੀ ਦੇ ਅਣਪਛਾਤੇ ਡਰਾਈਵਰ (unidentified person) ਵਿਰੁੱਧ ਵੱਖ ਵੱਖ ਧਾਰਾਵਾਂ 281, 125 (ਏ-ਬੀ) ਬੀ. ਐਨ. ਐਸ. ਪਟਿਆਲਾ ਤਹਿਤ ਗੱਡੀ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨਾਂ ਵਿਚ ਮਾਰਨ ਤੇ ਕੇਸ ਦਰਜ ਕੀਤਾ ਹੈ ।

ਗੱਡੀ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰੀ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਲਾਵੰਤੀ ਪਤਨੀ ਅਸ਼ੋਕ ਕੁਮਾਰ ਵਾਸੀ ਸੰਤੋਸ਼ੀ ਮਾਤਾ ਮੰਦਰ ਤ੍ਰਿਪੜੀ ਪਟਿਆਲਾ ਨੇ ਦੱਸਿਆ ਕਿ 17 ਜੂਨ ਨੰੁ ਜਦੋਂ ਉਹ ਈ-ਰਿਕਸ਼ਾ ਤੇ ਸਵਾਰ ਹੋ ਕੇ ਕੋਹਲੀ ਸਵੀਟਸ ਚੌਂਕ ਪਟਿਆਲਾ ਕੋਲ ਜਾ ਰਹੀ ਸੀ ਤਾਂ ਇਕ ਅਣਪਛਾਤੇ ਚਾਲਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿਚ ਮਾਰੀ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਸੱਟਾਂ ਲੱਗੀਆਂ ਅਤੇ ਈ-ਰਿਕਸ਼ਾ ਚਾਲਕ ਸਿ਼ਵ ਦਿਆਲ ਦੇ ਵੀ ਸੱਟਾਂ ਲੱਗੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top