beating with kirpan

ਗਾਲੀ ਗਲੋਚ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਪਟਿਆਲਾ, 1 ਜੁਲਾਈ 2025 : ਥਾਣਾ ਜੁਲਕਾਂ (Police Station Julkan) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (2), 351 (3), 62, 3 (5) ਬੀ. ਐਨ. ਐਸ. ਤਹਿਤ ਗਾਲੀ ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤਰਸੇਮ ਸਿੰਘ ਪੁੱਤਰ ਬਰਕਤ ਸਿੰਘ ਵਾਸੀ ਪਿੰਡ ਖਤੋਲੀ ਥਾਣਾ ਜੁਲਕਾ, ਇੱਕ ਅਣਪਛਾਤਾ ਵਿਅਕਤੀ ਅਤੇਅਣਪਛਾਤਾ ਜੇ. ਸੀ. ਬੀ. ਮਸ਼ੀਨ ਡਰਾਇਵਰ ਸ਼ਾਮਲ ਹੈ ।

ਖੇਤਾਂ ਵਿੱਚੋ ਮਿੱਟੀ ਪੁਟ ਕੇ ਆਪਣੇ ਨਾਲ ਲੱਗਦੇ ਖੇਤਾਂ ਵਿੱਚ ਪਾ ਰਹੇ ਹਨ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਵਕੀਲ ਸਿੰਘ ਪੁੱਤਰ ਨਰ ਸਿੰਘ ਵਾਸੀ ਪਿੰਡ ਦੁਧਨ ਗੁੱਜਰਾਂ ਥਾਣਾ ਜੁਲਕਾਂ ਨੇ ਦੱਸਿਆ ਕਿ ਉਸਦੀ ਉਪਰੋਕਤ ਧਿਰ ਨਾਲ ਸਾਂਝੀ ਖੇਵਟ ਹੈ ਤੇ 28 ਜੂਨ 2025 ਨੂੰ ਉਸ ਨੂੰ ਪਤਾ ਲੱਗਿਆ ਕਿ ਉਪਰੋਕਤ ਵਿਅਕਤੀ ਖੇਤਾਂ ਵਿੱਚੋ ਮਿੱਟੀ ਪੁਟ ਕੇ ਆਪਣੇ ਨਾਲ ਲੱਗਦੇ ਖੇਤਾਂ ਵਿੱਚ ਪਾ ਰਹੇ ਹਨ ਤੇ ਜਦੋ ਉਹ ਮੁਕੱਦਮਾ ਮੌਕੇ ਤੇ ਗਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਨਾਲ ਗਾਲੀ ਗਲੋਚ (Slang) ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਜੁਲਕਾਂ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top