beating with kirpan

ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ

ਬਨੂੜ, 6 ਜੁਲਾਈ 2025 : ਥਾਣਾ ਬਨੂੜ ਪੁਲਸ (Banur Police Station) ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 329 (3), 351 (2), 324 (4), 62, 190, 191 ਬੀ. ਐਨ. ਐਸ. ਤਹਿਤ ਕੰਧ ਢਾਹੁਣ, ਧੱਕਾ-ਮੁੱਕੀ ਕਰਨ, ਗਾਲੀ ਗਲੋਚ ਤੇ ਜਗ੍ਹਾ ਤੇ ਕਬਜਾ ਕਰਨ ਦੀ ਨੀਅਤ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਖਿਲਾਫ਼ ਹੋਇਐ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰੇਮ ਚੰਦ, ਬੰਤਾ ਰਾਮ ਅਤੇ ਅਸੋ਼ਕ ਕੁਮਾਰ ਵਾਸੀਆਨ ਬਨੂੰੜ ਜਿਲਾ ਮੋਹਾਲੀ ਅਤੇਦੋ-ਤਿੰਨ ਅਣਪਛਾਤੇਵਿਅਕਤੀ ਸ਼ਾਮਲ ਹਨ ।

ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੁਰਮੀਤ ਕੋਰ ਪਤਨੀ ਹਰਜੀਤ ਸਿੰਘ ਵਾਸੀ ਵਾਰਡ ਨੰ. 06 ਇਮਲੀ ਵਾਲਾ ਮੁਹੱਲਾ ਬਨੂੰੜ ਨੇ ਦੱਸਿਆ ਕਿ 4 ਜੁਲਾਈ 2025 ਨੂੰ ਉਹ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਉਪਰੋਕਤ ਵਿਅਕਤੀ ਉਸ ਵੱਲੋ ਉਸਾਰੀ ਦੀਵਾਰ ਢਾਹੁਣ ਲੱਗ ਪਏ ਅਤੇ ਉਸਦੇ ਰੋਕਣ ਤੇ ਧੱਕਾ ਮੁੱਕੀ ਕੀਤੀ ਅਤੇ ਉਸ ਨਾਲ ਗਾਲੀ ਗਲੋਚ ਕੀਤੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਉਸਦੀ ਜਗ੍ਹਾ ਤੇ ਕਬਜਾ ਕਰਨਾ ਚਾਹੁੰਦੇ  ਹਨ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top