Mann

ਮੁੱਖ ਮੰਤਰੀ ਨੇ ਕੀਤੀ ਜ਼ਮੀਨੀ ਵੰਡ ਪ੍ਰਕਿਰਿਆ 30 ਦਿਨਾਂ ਵਿਚ ਕਰਨ ਦਾ ਐਲਾਨ

ਮੋਗਾ, 4 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਜ਼ਮੀਨ ਦੀ ਵੰਡ ਪ੍ਰਕਿਰਿਆ ਨੂੰ ਸਿਰਫ਼ 30 ਦਿਨਾਂ ਵਿਚ ਹੀ ਕਰਨ ਦਾ ਐਲਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਇਹ ਜਮੀਨ ਵੰਡ ਪ੍ਰਕਿਰਿਆ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਲਈ ਇੱਕ ਬਹੁਤ ਵੱਡੀ ਰਾਹਤ ਦਾ ਐਲਾਨ ਕੀਤਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਛੇਤੀ ਹੀ ਜ਼ਮੀਨੀ ਵੰਡ (Land distribution) (ਤਕਸੀਮ) ਦੀ ਪ੍ਰਕਿਰਿਆ ਵਿੱਚ ਹੋਣ ਵਾਲੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਲਈ ‘ਮੁੱਖ ਮੰਤਰੀ ਦੀ ਸਕੀਮ- 30 ਦਿਨਾਂ ਵਿੱਚ ਤਕਸੀਮ’ ਲਾਂਚ ਕੀਤੀ ਜਾਵੇਗੀ ।

ਕਦੋਂ ਹੋਵੇਗਾ ਇਸ ਸਕੀਮ ਦਾ ਐਲਾਨ

ਮੱਖ ਮੰਤਰੀ ਵਲੋਂ ਅੱਜ ਕੀਤੇ ਗਏ ਐਲਾਨ ਮੁਤਾਬਕ ਉਕਤ ਯੌਜਨਾ 13 ਅਪ੍ਰੈਲ (ਵਿਸਾਖੀ) ਵਾਲੇ ਦਿਨ ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ । ਇਸ ਤਹਿਤ ਸਾਰਾ ਕੰਮ ਆਨ-ਲਾਈਨ ਕੀਤਾ ਜਾਵੇਗਾ ਤਾਂ ਜੋ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟਣ ਅਤੇ ਰਿਸ਼ਵਤਖੋਰੀ ਤੋਂ ਨਿਜਾਤ ਮਿਲ ਸਕੇ । ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਭੈਣ-ਭਰਾਵਾਂ, ਭੂਆ ਜਾਂ ਹੋਰ ਰਿਸ਼ਤੇਦਾਰਾਂ ਦੀ ਆਪਸੀ ਸਹਿਮਤੀ ਹੈ ਉਹ ਪਟਵਾਰੀ ਨੂੰ ਦਰਖਾਸਤ ਦੇ ਕੇ ਆਪਣੀ ਤਕਸੀਮ ਕਰਵਾ ਸਕਦੇ ਹਨ ।

ਕਿੰਨੇ ਦਿਨਾਂ ਵਿਚ ਕੀਤਾ ਜਾਵੇਗਾ ਸਹਿਮਤੀ ਵਾਲੇ ਕੇੇਸਾਂ ਦਾ ਨਿਪਟਾਰਾ

ਮੁੱਖ ਮੰਤਰੀ ਵਲੋਂ ਆਖਿਆ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋਵੇਗੀ ਦੇ ਕੇੇਸਾਂ ਦਾ ਨਿਪਟਾਰਾ ਸਿਰਫ਼ 30 ਦਿਨਾਂ ਵਿਚ ਹੀ ਕਰ ਦਿੱਤਾ ਜਾਵੇਗਾ । ਇਥੇ ਹੀ ਬਸ ਨਹੀਂ ਅਧਿਕਾਰੀ (ਪਟਵਾਰੀ ਤੇ ਤਹਿਸੀਲਦਾਰ) ਖੁਦ ਪਿੰਡਾਂ ਵਿੱਚ ਆ ਕੇ ਸਾਰੇ ਮੈਂਬਰਾਂ ਦੇ ਸਾਈਨ ਕਰਵਾਉਣਗੇ ਅਤੇ ਵੰਡ ਦੀ ਪ੍ਰਕਿਰਿਆ ਪੂਰੀ ਕਰਨਗੇ ।

ਅਦਾਲਤਾਂ ਵਿਚ ਚੱਲ ਰਹੇ ਜ਼ਮੀਨੀ ਝਗੜਿਆਂ ਵਾਲਿਆਂ ਨੂੰ ਕੀਤੀ ਆਪਸੀ ਸਹਿਮਤੀ ਦੀ ਅਪੀਲ

ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਖ਼ਾਸ ਬੇਨਤੀ ਕੀਤੀ ਜਿਨ੍ਹਾਂ ਦੇ ਜ਼ਮੀਨੀ ਝਗੜੇ ਅਦਾਲਤਾਂ ਵਿੱਚ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਵਕੀਲਾਂ ‘ਤੇ ਪੈਸਾ ਖ਼ਰਚਣ ਦੀ ਬਜਾਏ ਆਪਸੀ ਸਹਿਮਤੀ ਨਾਲ ਮਾਮਲੇ ਸੁਲਝਾਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਦੇ ਹੱਕ ‘ਤੇ ਨਿਗਾ ਰੱਖੋਗੇ ਤਾਂ ਉਹ ਪੈਸਾ ਬਰਕਤ ਨਹੀਂ ਪਾਉਂਦਾ । ਜਿਨ੍ਹਾਂ ਦੇ ਕੇਸ ਅਦਾਲਤੀ ਆਰਡਰਾਂ ਅਧੀਨ ਹਨ, ਉਨ੍ਹਾਂ ਦੀ ਤਕਸੀਮ ਵੀ ਅਦਾਲਤੀ ਫ਼ੈਸਲੇ ਅਨੁਸਾਰ ਤੁਰੰਤ ਕਰ ਦਿੱਤੀ ਜਾਵੇਗੀ ।

Leave a Comment

Your email address will not be published. Required fields are marked *

Scroll to Top