ਰਾਜਪੁਰਾ, 1 ਜੂਨ 2025 : City Rajpura police station registered a case against 6 including unidentified men and women : ਥਾਣਾ ਸਿਟੀ ਰਾਜਪੁਰਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੀ ਆਧਾਰ ਤੇ ਵੱਖ ਵੱਖ ਧਾਰਾਵਾਂ 115 (2), 118 (1), 351 (2), 127, 191 (3), 190 ਬੀ. ਐਨ. ਐਸ. ਤਹਿਤ ਕੁੱਟਮਾਰ ਕਾਰਨ, ਗਾਲੀ ਗਲੋਚ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਵਿਰੁੱਧ ਹੋਇਆ ਕੇਸ ਦਰਜ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁੱਕੂ ਪੁੱਤਰ ਗੋਲਡੀ ਵਾਸੀ ਪੁਰਾਣਾ ਰਾਧਾ ਸੁਆਮੀ ਡੇਰਾ ਰਾਜਪੁਰਾ, ਆਰੀਅਨ ਪੁੱਤਰ ਸੰਜੇ ਵਾਸੀ ਵਰਕ ਸੈਂਟਰ ਕਾਲੋਨੀ ਰਾਜਪੁਰਾ, ਅਗਮ ਵਾਸੀ ਪੁਰਾਣਾ ਬਸ ਸਟੈਂਡ ਰਾਜਪੁਰਾ, ਪੁਸ਼ਪਾ, ਗੁਡੋ, ਗੋਲਡੀ ਅਤੇ ਅਣਪਛਾਤੇ ਮਰਦ ਅਤੇ ਔਰਤ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਮੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸਿ਼ਵਾ ਕਾਲੋਨੀ ਭੱਠਾ ਲਛਮਣ ਦਾਸ ਰਾਜਪੁਰਾ ਨੇ ਦੱਸਿਆ ਕਿ 29 ਮਈ ਨੂੰ ਜਦੋਂ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਉਪਰੋਕਤ ਵਿਅਕਤੀ ਉਸਦੀ ਦੁਕਾਨ ਤੇ ਆਏ ਅਤੇ ਗਾਲੀ ਗਲੋਚ ਕਰਨ ਲੱਗ ਪਏ। ਜਦੋਂ ਉਸ ਵਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਮੇਰੀ (ਸਿ਼ਕਾਇਤਕਰਤਾ) ਦੀ ਕੁੱਟਮਾਰ ਕੀਤੀ ਅਤੇ ਜਦੋਂ ਉਸਦਾ ਭਰਾ ਹਰਮੀਤ ਸਿੰਘ ਛੁੱਡਵਾਉਣ ਆਇਆ ਤਾਂ ਉਸਦੀ ਵੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਮੁਤਾਬਕ ਉਪਰੋਕਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




