ਨਾਭਾ : ਆ ਰਹੀਆਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸਦ ਚੋਣਾਂ ਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਸੀਨੀਅਰ ਕਾਗਰਸੀ ਆਗੂ ਤੇ ਐਮ. ਡੀ. ਰੂਪਰਾਏ ਕੰਬਾਈਨ ਹਰਜੀਤ ਸਿੰਘ ਰੂਪਰਾਏ ਦੀ ਬੇਟੀ ਅਤੇ ਅਵਤਾਰ ਸਿੰਘ ਰੂਪਰਾਏ, ਜਗਤਾਰ ਸਿੰਘ ਰੂਪਰਾਏ ਦੀ ਭਤੀਜੀ ਰਣਬੀਰ ਕੋਰ ਦੇ ਵਿਆਹ ਦੀ ਖੁਸ਼ੀ ਰੱਖੇ ਧਾਰਮਿਕ ਸਮਾਗਮ ਚ ਸ਼ਿਰਕਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਾਟਾਏ ।
ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਚ ਆਪ ਸਰਕਾਰ ਬੁਰੀ ਤਰਾ ਅਸਫਲ ਰਹੀ ਹੈ
ਉਨਾ ਕਿਹਾ ਆਪ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੇ ਸਲਾਨਾ ਬਜਟ ਚ ਹਰ ਵਰਗ ਨੂੰ ਅੱਖੋ ਪਰੋਖੇ ਕੀਤਾ ਗਿਆ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਚ ਆਪ ਸਰਕਾਰ ਬੁਰੀ ਤਰਾ ਅਸਫਲ ਰਹੀ ਹੈ । ਇਸ ਮੋਕੇ ਹਰੀ ਸਿੰਘ ਐਮ. ਡੀ. ਪ੍ਰੀਤ ਗਰੁੱਪ,ਚਰਨ ਸਿੰਘ ਰਲਹਣ ਐਮ ਡੀ ਮਲਕੀਤ ਕੰਬਾਈਨ, ਸੁਭਾਸ਼ ਸ਼ਾਹੀ ਪੀ. ਏ. ਕਾਕਾ ਰਣਦੀਪ ਸਿੰਘ,ਕੁਲਵੰਤ ਸਿੰਘ ਸਿਆਣ, ਐਡਵੋਕੇਟ ਮੱਖਣ ਸਿੰਘ, ਇੰਸਪੈਕਟਰ ਮੋਹਨ ਸਿੰਘ ,ਜਸਪਾਲ ਸਿੰਘ, ਹਰਜਿੰਦਰ ਸਿੰਘ ,ਗੁਰਦੀਪ ਸਿੰਘ ਧੀਮਾਨ ਰੋਡ ਟੈਂਕ ਕਲਿਆਣ, ਅਵਤਾਰ ਸਿੰਘ ਭੋਲਾ ਐਮ. ਡੀ. ਧੀਮਾਨ ਇੰਜ. ਵਰਕਸ ਬਖਸ਼ੀਵਾਲਾ,ਕੁਲਦੀਪ ਸਿੰਘ ਐਮ. ਡੀ. ਸਿਆਣ ਕੰਬਾਈਨ, ਬਲਜਿੰਦਰ ਸਿੰਘ ਦਸਮੇਸ਼ ਕੰਬਾਈਨ ਚਹਿਲ,ਰਣਜੀਤ ਸਿੰਘ ਗੋਲਡੀ ਭਾਦਸੋਂ, ਨਰੰਜਨ ਸਿੰਘ ਐਮ. ਡੀ. ਐਨ. ਐਸ. ਕੰਬਾਈਨ, ਲਖਵਿੰਦਰ ਸਿੰਘ ਲੱਖੀ ਐਮ. ਡੀ. ਗਹੀਰ ਕੰਬਾਈਨ, ਸੁਖਚੈਨ ਸਿੰਘ ਗੁਰਦਿਆਲ ਕੰਬਾਈਨ, ਸੁਖਦੇਵ ਸਿੰਘ ਢੀਂਡਸਾ, ਗੋਤਮ ਬਾਤਿਸ਼, ਗੁਰਬਖਸ਼ੀਸ਼ ਸਿੰਘ ਭੱਟੀ ਦੋਵੇ ਸਾਬਕਾ ਪ੍ਰਧਾਨ ਨਗਰ ਕੋਸਲ, ਲਖਵੀਰ ਸਿੰਘ ਐਮ. ਡੀ. ਪੰਜਾਬ ਗੋਲਡ ਕੰਬਾਈਨ,ਪ੍ਰਦੀਪ ਸਿੰਘ ਦੇਵ,ਅਵਤਾਰ ਸਿੰਘ ਮਠਾੜੂ ਤੋਂ ਇਲਾਵਾ ਰਿਸ਼ਤੇਦਾਰ ਦੋਸਤ ਮਿੱਤਰ ਮੋਜੂਦ ਸਨ ।




