Abdul Sattar

ਮਹਾਸਿ਼ਵਰਾਤਰੀ `ਤੇ ਮੁਸਲਿਮ ਵਿਧਾਇਕ ਦੇ ਮੰਦਰ ਪੁੱਜਣ `ਤੇ ਵਿਵਾਦ

ਛਤਰਪਤੀ ਸੰਭਾਜੀਨਗਰ, 17 ਫਰਵਰੀ 2026 : ਮਹਾਰਾਸ਼ਟਰ (Maharashtra) ਦੇ ਛਤਰਪਤੀ ਸੰਭਾਜੀਨਗਰ ਦੇ ਸਿਲੋਦ ਵਿਚ ਮਹਾਸਿ਼ਵਰਾਤਰੀ ਵਾਲੇ ਦਿਨ ਮੁਸਲਿਮ ਵਿਧਾਇਕ (Muslim legislator) ਦੇ ਮੰਦਰ ਵਿਚ ਪਹੁੰਚਣ ਤੇ ਵਿਵਾਦ ਪੈਦਾ ਹੋਇਆ ਹੈ ।

ਕੀ ਵਿਵਾਦ ਪੈਦਾ ਹੋਇਆ ਹੈ ਤੇ ਕੀ ਕੀਤਾ ਗਿਆ

ਮਿਲੀ ਜਾਣਕਾਰੀ ਅਨੁਸਾਰ ਸਿ਼ਵ ਸੈਨਾ ਦੇ ਮੁਸਲਿਮ ਵਿਧਾਇਕ ਤੇ ਸਾਬਕਾ ਮੰਤਰੀ ਅਬਦੁੱਲ ਸੱਤਾਰ (Abdul Sattar) ਦੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੇ ਸਿਲੋਦ ਵਿਚ ਮੰਦਰ ਵਿਚ ਦਰਸ਼ਨ ਲਈ ਜਾਣ ਤੋਂ ਬਾਅਦ ਜੋ ਵਿਵਾਦ ਪੈਦਾ ਹੋ ਗਿਆ ਦੇ ਤੁਰੰਤ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਮੰਦਰ ਨੂੰ ਗਊ ਮੂਤਰ ਨਾਲ ਸ਼ੁੱਧ ਕੀਤਾ ।

ਭਾਜਪਾ ਦੇ ਸਿਲੋਦ ਮੁਖੀ ਮਨੋਜ ਨੇ ਕੀ ਆਖਿਆ

ਐਤਵਾਰ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸਿਲੋਦ ਦੇ ਰਹੀਮਾਬਾਦ ‘ਚ ਸਿ਼ਵ ਮੰਦਰ ਜਾਣ ਵਾਲੇ ਮੁਸਲਿਮ ਵਿਧਾਇਕ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਜਿਸ ਪਿੱਛੋਂ ਭਾਜਪਾ ਤੇ ਹੋਰ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ । ਮੰਦਰ ਨੂੰ ਸ਼ੁੱਧ ਕਰਨ ਦਾ ਵਿਚਾਰ ਵੀ ਵਾਇਰਲ ਹੋ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੀ ਸਿਲੋਦ ਇਕਾਈ ਦੇ ਮੁਖੀ ਮਨੋਜ ਮੋਰਲੂ ਨੇ ਦਾਅਵਾ ਕੀਤਾ ਕਿ ਸੱਤਾਰ ਬੀਫ ਖਾਂਦੇ ਹਨ । ਉਨ੍ਹਾਂ ਮੰਦਰ ਦੀ ਪਵਿੱਤਰਤਾ ਭੰਗ (Defilement) ਕੀਤੀ ਹੈ । ਇਸ ਲਈ ਅਸੀਂ ਇਸ ਨੂੰ ਸ਼ੁੱਧ ਕਰਨ ਲਈ ਗਊ-ਮੂਤਰ ਛਿੜਕਿਆ ।

Read More : ਓਵੈਸੀ ਦੀ ਪਾਰਟੀ ਦੇ ਆਗੂ ਇਮਤਿਆਜ਼ ਜਲੀਲ ਦੀ ਚੇਤਾਵਨੀ

Leave a Comment

Your email address will not be published. Required fields are marked *

Scroll to Top