Neha

ਕਾਊਂਟਰ ਇੰਟੈਲੀਜੈਂਸ ਨੇ ਕੀਤਾ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ ਨੇਹਾ ਨੂੰ ਕਾਬੂ

ਨਵੀਂ ਦਿੱਲੀ, 19 ਫਰਵਰੀ 2026 : ਦਿੱਲੀ ਪੁਲਸ (Delhi Police) ਦੇ ਸਪੈਸ਼ਲ ਸੈਲ ਕਾਊਂਟਰ ਇੰਟੈਲੀਜੈਂਸ ਵਲੋਂ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ ਨੇਹਾ (Khushnuma Ansari alias Neha) ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਨੇਹਾ ਤੇ ਕਿਸ ਗੈਂਗ ਦੀ ਹੈ ਮੈਂਬਰ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਕਾਊਂਟਰ ਇੰਟੈਲੀਜੈਂਸ (Counterintelligence) ਨੇ ਜੋ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ ਨੇਹਾ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਉਹ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਗ ਦੀ ਸਰਗਰਮ ਮੈਂਬਰ ਹੈ । ਦੱਸਣਯੋਗ ਹੈ ਕਿ ਜੁਰਮ ਦੀ ਦੁਨੀਆਂ ਵਿਚ ਸਿਰਫ਼ ਮਰਦ ਹੀ ਨਹੀਂ ਬਲਕਿ ਔਰਤਾਂ ਵੀ ਆਪਣਾ ਦਬਦਬਾ ਬਣਾਉਣ ਵਿਚ ਪਿੱਛੇ ਨਹੀਂ ਹਨ ।

ਪੁਲਸ ਨੇ ਕੀਤਾ ਹੈ ਉਸਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

ਦਿੱਲੀ ਪੁਲਸ ਦੇ ਸਪੈਸ਼ਲ ਸੈਲ ਕਾਊਂਟਰ ਇੰਟੈਲੀਜੈਂਸ ਵਲੋਂ ਜੋ ਨੇਹਾ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ ਦੇ ਕੋਲੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ । ਸੂਤਰਾਂ ਮੁਤਾਬਕ ਨੇਹਾ ਨੂੰ ਗੈਂਗ ਦੇ ਅੰਦਰ “ਮੈਡਮ ਜ਼ਹਰ” ਵਜੋਂ ਜਾਣਿਆ ਜਾਂਦਾ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਨੇਹਾ ਉੱਤਰ-ਪੂਰਬੀ ਦਿੱਲੀ ਵਿੱਚ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ । ਹਾਲਾਂਕਿ, ਇਸ ਪਾਰਲਰ ਦੀ ਆੜ ਵਿੱਚ, ਉਹ ਅਸਲ ਵਿੱਚ ਲਾਰੈਂਸ ਬਿਸ਼ਨੋਈ ਅਤੇ ਹਾਸ਼ਿਮ ਬਾਬਾ ਗੈਂਗ ਲਈ ਇੱਕ ਡਰੱਗ ਸਿੰਡੀਕੇਟ ਅਤੇ ਹਥਿਆਰਾਂ ਦੀ ਸਪਲਾਈ ਦੇ ਕੰਮ ਦਾ ਪ੍ਰਬੰਧਨ ਕਰ ਰਹੀ ਸੀ ।

ਜਾਂਚ ਦੌਰਾਨ ਹੋਰ ਕੀ ਕੀ ਆਇਆ ਸਾਹਮਣੇ

ਨੇਹਾ ਬੌਬੀ ਕਬੂਤਰ ਦੀ ਪ੍ਰੇਮਿਕਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦਾ ਮੁੱਖ ਸ਼ੂਟਰ ਅਤੇ ਹਥਿਆਰ ਸਪਲਾਇਰ ਹੈ। ਦੋਵੇਂ ਪਿਛਲੇ ਸੱਤ ਸਾਲਾਂ ਤੋਂ ਇੱਕ ਦੂਜੇ ਨਾਲ ਰਿਲੇਸ਼ਨਸਿ਼ਪ ਵਿੱਚ ਹਨ । ਬੌਬੀ ਕਬੂਤਰ ਉਹੀ ਅਪਰਾਧੀ ਹੈ ਜਿਸਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ ਅਤੇ ਕਾਤਲਾਂ ਨੂੰ ਮੂਸੇਵਾਲਾ ਦੇ ਰਸਤੇ ਅਤੇ ਹਰਕਤ ਬਾਰੇ ਜਾਣਕਾਰੀ ਦਿੱਤੀ ਸੀ । ਬੀਤੇ ਦਿਨ ਪੁਲਿਸ ਨੇ ਬੌਬੀ ਕਬੂਤਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ।

Read more : ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਕੀਤਾ ਗੈਂਗਸਟਰ ਬੌਬੀ ਕਬੂਤਰ ਨੂੰ ਗ੍ਰਿਫ਼ਤਾਰ

Leave a Comment

Your email address will not be published. Required fields are marked *

Scroll to Top