Yogi Adityanath

ਚੀਨੀ ਡੋਰ ਨਾਲ ਹੋਣ ਵਾਲੀਆਂ ਮੌਤਾਂ ਮੰਨੀਆਂ ਜਾਣਗੀਆਂ ਹੱਤਿਆਵਾਂ : ਯੋਗੀ

ਲਖਨਊ, 6 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ `ਚੀਨੀ ਡੋਰ` (Chinese door) ਨਾਲ ਹੋਣ ਵਾਲੀਆਂ ਮੌਤਾਂ ਨੂੰ ਹੱਤਿਆ ਦੀ ਸ਼੍ਰੇਣੀ ‘ਚ ਰੱਖਦਿਆਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ (Strict action) ਦੇ ਹੁਕਮ ਦਿੱਤੇ ਹਨ ।

ਆਦਿਤਿਆਨਾਥ ਯੋਗੀ ਨੇ ਲਿਆ ਚੀਨੀ ਡੋਰ ਨਾਲ ਵਾਪਰਦੇ ਹਾਦਸਿਆਂ ਦਾ ਗੰਭੀਰ ਨੋਟਿਸ

ਮੁੱਖ ਮੰਤਰੀ (Chief Minister) ਦਫ਼ਤਰ ਵੱਲੋਂ ਸੋਸ਼ਲ ਮੀਡੀਆ ਮੰਚ `ਐਕਸ`’ਤੇ ਜਾਰੀ ਪੋਸਟ ‘ਚ ਇਹ ਜਾਣਕਾਰੀ ਦਿੱਤੀ ਗਈ । ਪੋਸਟ ਅਨੁਸਾਰ ਮੁੱਖ ਮੰਤਰੀ ਨੇ `ਚੀਨੀ ਡੋਰ`ਨਾਲ ਹੋ ਰਹੇ ਲਗਾਤਾਰ ਹਾਦਸਿਆਂ ‘ਤੇ ਗੰਭੀਰ ਨੋਟਿਸ ਲੈਂਦਿਆਂ ਸੂਬੇ `ਚ ਇਸ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਸੂਬਾ ਪੱਧਰੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਸਮੀਖਿਆ ਕਰਨ ਲਈ ਵੀ ਕਿਹਾ ਹੈ ।

ਲੋਕਾਂ ਦੇ ਜੀਵਨ ਦੀ ਸੁਰੱਖਿਆ ਸੂਬਾ ਸਰਕਾਰ ਦੀ ਸਰਵਉਚ ਤਰਜੀਹ ਹੈ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਨੇ ਕਿਹਾ ਕਿ ਲੋਕਾਂ ਦੇ ਜੀਵਨ ਦੀ ਸੁਰੱਖਿਆ ਸੂਬਾ ਸਰਕਾਰ ਦੀ ਸਰਵਉੱਚ ਤਰਜੀਹ ਹੈ ਅਤੇ ਇਸ ਵਿਸ਼ੇ ‘ਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਜਿ਼ਕਰਯੋਗ ਹੈ ਕਿ ਰਾਜਧਾਨੀ ਲਖਨਊ `ਚ ਇਨੀਂ ਦਿਨੀਂ `ਚੀਨੀ ਡੋਰ`ਨਾਲ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ।

Read More : ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

Leave a Comment

Your email address will not be published. Required fields are marked *

Scroll to Top