ਯਮੁਨਾਨਗਰ, 18 ਫਰਵਰੀ 2026 : ਯਮੁਨਾਨਗਰ (Yamunanagar) ਵਿਖੇ ਕੁੱਝ ਦਿਨ ਪਹਿਲਾਂ ਦੇਰ ਰਾਤ ਵਰਯਾਮ ਸਿੰਘ ਹਸਪਤਾਲ ਅਤੇ ਸਿਟੀ ਮਾਲ ਦੇ ਬਾਹਰ ਹੋਈ ਫਾਇਰਿੰਗ ਮਾਮਲੇ (Firing cases) ‘ਚ ਹੈਰਾਨੀਜਨਕ ਖੁਲਾਸਾ ਹੋਇਆ ਹੈ ।
ਹਰਿਆਣਵੀ ਗਾਇਕ ਹਰਸ਼ ਮੋਹਾਲੀ ਤੋਂ ਗ੍ਰਿਫ਼ਤਾਰ
ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਾਰਦਾਤ ਦੀ ਸਾਜ਼ਿਸ਼ ‘ਚ ਹਰਿਆਣਵੀ ਗੀਤਾਂ ਦੇ ਲੇਖਕ ਅਤੇ ਗਾਇਕ ਵਿਵੇਕ ਉਰਫ਼ ਹਰਸ਼ ਨਿਵਾਸੀ ਬੁਬਕਾ ਦੀ ਅਹਿਮ ਭੂਮਿਕਾ ਰਹੀ ਹੈ । ਪੁਲਸ ਨੇ ਉਸ ਨੂੰ ਸਾਜ਼ਿਸ਼ਕਰਤਾ ਦੇ ਤੌਰ ‘ਤੇ ਮੋਹਾਲੀ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਅਨੁਸਾਰ ਵਿਵੇਕ ਉਰਫ਼ ਹਰਸ਼ (Vivek alias Harsh) ਨੇ ਫਾਇਰਿੰਗ ਕਰਨ ਵਾਲੇ ਬਦਮਾਸ਼ਾਂ ਨੂੰ ਪਨਾਹ ਦਿੱਤੀ ਸੀ । ਇੰਨਾ ਹੀ ਨਹੀਂ, ਉਸ ਨੇ ਉਨ੍ਹਾਂ ਨੂੰ ਵਾਰਦਾਤ ਲਈ ਪੈਸੇ ਅਤੇ ਹਥਿਆਰ ਵੀ ਮੁਹੱਈਆ ਕਰਵਾਏ । ਪੁੱਛਗਿੱਛ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਫਾਇਰਿੰਗ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ ਅਤੇ ਵਿਵੇਕ ਇਸ ਪੂਰੀ ਸਾਜ਼ਿਸ਼ ‘ਚ ਸਰਗਰਮ ਰੂਪ ਵਿਚ ਸ਼ਾਮਲ ਸੀ ।
ਕੀ ਦੱਸਿਆ ਏ. ਐਸ. ਪੀ. ਨੇ
ਪ੍ਰੈੱਸ ਕਾਨਫਰੰਸ ‘ਚ ਏ. ਐੱਸ. ਪੀ. ਅਮਰਿੰਦਰ ਸਿੰਘ (A. S. P. Amarinder Singh) ਨੇ ਦੱਸਿਆ ਕਿ ਵਿਵੇਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ `ਤੇ ਲਿਆ ਗਿਆ ਹੈ । ਮੁਲਜ਼ਮ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ । ਪੁਲਸ ਨੇ ਦੱਸਿਆ ਕਿ 7 ਫਰਵਰੀ ਦੀ ਰਾਤ ਹਸਪਤਾਲ ਅਤੇ ਮਾਲ ਦੇ ਬਾਹਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 3 ਬਦਮਾਸ਼ਾਂ ਨੂੰ 8 ਫਰਵਰੀ ਨੂੰ ਰਟੌਲੀ ਰੋਡ ‘ਤੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁੱਛਗਿੱਛ ‘ਚ ਇਨ੍ਹਾਂ ਬਦਮਾਸ਼ਾਂ ਨੇ ਹੀ ਵਿਵੇਕ ਉਰਫ਼ ਹਰਸ਼ ਦੇ ਨਾਂ ਦਾ ਖੁਲਾਸਾ ਕੀਤਾ ਸੀ ।
Read More : ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਭੱਜੇ ਤਿੰਨੋਂ ਕੈਦੀ ਅੰਬਾਲਾ ਤੋਂ ਗ੍ਰਿਫ਼ਤਾਰ




