ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਪਹੁੰਚੇ ਡਾਕਟਰ ਕਰਨਸ਼ੇਰ ਰੰਧਾਵਾ
ਡਾਕਟਰ ਤੋਂ ਪਹਿਲਾਂ ਕਿਸਾਨ ਦਾ ਪੁੱਤ ਹਾਂ : ਰੰਧਾਵਾ
ਪਟਿਆਲਾ : ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੇ ਪੁੱਤਰ ਡਾਕਟਰ ਕਰਨਸ਼ੇਰ ਸਿੰਘ ਰੰਧਾਵਾ ਨੇ ਅੱਜ ਖਨੌਰੀ ਬਾਡਰ ਪਹੁੰਚਕੇ ਮਰਨਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤਯਾਬੀ ਬਾਰੇ ਬਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਡਾਕਟਰ ਰੰਧਾਵਾ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲ ਬੇਹੱਦ ਚਿੰਤਾਜਨਕ ਹੈ ਜਿਸ ਨੂੰ ਮੁੱਖ ਰੱਖਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਸੀ ਮੱਤਭੇਦ ਦੂਰ ਕਰਕੇ ਕਿਸਾਨ ਆਗੂਆਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜੇਕਰ ਦੋਨੋਂ ਸਰਕਾਰਾਂ ਇਸੇ ਤਰ੍ਹਾਂ ਢਿੱਲ ਵਰਤਦੀਆਂ ਰਹੀਆਂ ਤਾਂ ਇਸ ਦੇ ਨਤੀਜੇ ਵੀ ਚਿੰਤਾਜਨਕ ਹੋ ਸਕਦੇ ਹਨ । ਇਸੇ ਦੌਰਾਨ ਡਾਕਟਰ ਰੰਧਾਵਾ ਕਈ ਹੋਰ ਬਿਮਾਰ ਤੇ ਲੋੜਵੰਦ ਕਿਸਾਨਾਂ ਦੀ ਸੇਵਾ ਵੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸੇਵਾ ਲਈ ਉਹ ਹਮੇਸ਼ਾ ਹਾਜ਼ਰ ਹਨ ਕਿਉੰਕਿ ਉਹ ਡਾਕਟਰ ਨਾਲੋ ਪਹਿਲਾਂ ਕਿਸਾਨ ਦੇ ਪੁੱਤਰ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਡਾਕਟਰ ਲਵਪ੍ਰੀਤ ਸਿੰਘ ਖਹਿਰਾ ਵੀ ਹਾਜ਼ਰ ਸਨ ।