suspended

ਡੀ. ਐੱਸ. ਪੀ. ਬਬਨਦੀਪ ਸਿੰਘ ਮੁਅੱਤਲ

ਚੰਡੀਗੜ੍ਹ, 8 ਦਸੰਬਰ 2025 : ਨਸ਼ਾ ਤਸਕਰੀ ਵਿਰੋਧੀ ਦਲ (Anti-drug trafficking team) (ਏ. ਐਨ. ਟੀ. ਐਫ.) ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਵੱਲੋਂ ਭੇਜੇ ਪੱਤਰ ਅਨੁਸਾਰ ਡੀ. ਆਰ. 2020 ਬੈਚ ਦੇ ਡੀ. ਐੱਸ. ਪੀ. ਬਬਨਦੀਪ ਸਿੰਘ (D. S. P. Babandeep Singh) ਜੋ ਇਸ ਸਮੇਂ ਹੁਸ਼ਿਆਰਪੁਰ (ਹੈਡਕੁਆਰਟਰ) `ਚ ਤਾਇਨਾਤ ਸਨ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੀ ਕਾਰਨ ਰਿਹਾ ਡੀ. ਐਸ. ਪੀ. ਨੂੰ ਮੁਅੱਤਲ ਕਰਨ ਦਾ

ਦੱਸਣਯੋਗ ਹੈ ਕਿ 22 ਨਵੰਬਰ 2025 ਤੋਂ 28 ਨਵੰਬਰ 2025 ਤੱਕ ਡੀ. ਐੱਸ. ਪੀ. ਬਬਨਦੀਪ ਸਿੰਘ ਨੂੰ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ (Rajiv Gandhi University of Law) ਜੋ ਕਿ ਪਟਿਆਲਾ ਵਿੱਚ ਸਥਿਤ ਹੈ ਵਿਖੇ ਕੋਰਸ ਲਈ ਭੇਜਿਆ ਗਿਆ ਸੀ । ਯੂਨੀਵਰਸਿਟੀ ਵੱਲੋਂ ਉਨ੍ਹਾਂ ਵਿਰੁੱਧ ਅਨੁਸ਼ਾਸਨਹੀਨਤਾ ਅਤੇ ਬਦਸਲੂਕੀ ਬਾਰੇ ਸਿ਼ਕਾਇਤ (Complaint) ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ । ਸਿ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਵਰਤਾਅ ਨਾਲ ਪੁਲਸ ਵਿਭਾਗ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ । ਜਿਸਦੇ ਚਲਦਿਆਂ ਪੰਜਾਬ ਪੁਲਸ ਦੇ ਦੰਡ ਅਤੇ ਅਪੀਲ ਨਿਯਮ 1970 ਦੇ ਨਿਯਮ 4 (1) (ਬੀ) ਅਨੁਸਾਰ ਡੀ. ਐੱਸ. ਪੀ. ਬਬਨਦੀਪ ਸਿੰਘ ਨੂੰ ਮੁਅੱਤਲ ਕਰਦਿਆਂ ਉਨ੍ਹਾਂ ਦਾ ਮੁਅੱਤਲੀ ਮੁੱਖ ਦਫ਼ਤਰ 7ਵਾਂ ਆਈ. ਆਰ. ਬੀ., ਕਪੂਰਥਲਾ ਨਿਰਧਾਰਤ ਕੀਤਾ ਗਿਆ ਹੈ । ਇਹ ਹੁਕਮ ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਆਈ.ਪੀ.ਐਸ. ਵੱਲੋਂ ਜਾਰੀ ਕੀਤੇ ਗਏ । Read More : ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

Leave a Comment

Your email address will not be published. Required fields are marked *

Scroll to Top