ਮੁਲਾਜ਼਼ਮ ਜਥੇਬੰਦੀਆਂ ਵੱਲੋ ਵਿਧਾਇਕ ਜ਼ੋੜੇਮਾਜਰਾਂ ਵੱਲੋ ਅਧਿਆਪਕਾਂ ਨੁੰ  ਅਪਸਬਦਾਂ ਦੀ ਨਿਖੇਧੀ : ਮਨਜੀਤ ਸਿੰਘ ਚਾਹਲ

ਮੁਲਾਜ਼਼ਮ ਜਥੇਬੰਦੀਆਂ ਵੱਲੋ ਵਿਧਾਇਕ ਜ਼ੋੜੇਮਾਜਰਾਂ ਵੱਲੋ ਅਧਿਆਪਕਾਂ ਨੁੰ  ਅਪਸਬਦਾਂ ਦੀ ਨਿਖੇਧੀ : ਮਨਜੀਤ ਸਿੰਘ ਚਾਹਲ
ਪਟਿਆਲਾ, 9 ਅਪਰੈਲ : ਪੰਜਾਬ ਦੇ ਮੁਲਾਜ਼ਮਾਂ ਦੀਆਂ ਅੱਧੀ ਦਰਜਨ ਜਥੇਬੰਦੀਆਂ ਜਿਨਾਂ ਵਿੱਚ ਇੰਪਲਾਈਜ਼ ਫੈਡਰੇਸ਼ਨ ਚਾਹਲ, ਅਧਿਆਪਕ ਦਲ ਪੰਜਾਬ,ਕਰਮਚਾਰੀ ਦਲ ਪੰਜਾਬ, ਪੈਨਸ਼ਨਰ ਫੈਡਰੇਸ਼ਨ ਏਟਕ,ਅਧਿਆਪਕ ਦਲ ਜਹਾਗੀਰ, ਵੈਟਨਰੀ ਫਰਮਾਸਿਸਟ ਐਸੋਸੀਏਸਨ, ਪੀ. ਆਰ. ਟੀ. ਸੀ. ਕਰਮਚਾਰੀ ਦਲ ਪੰਜਾਬ ਦੇ ਸੁਬਾਈ ਆਗੂਆ ਮਨਜੀਤ ਸਿੰਘ ਚਾਹਲ, ਗੁਰਜੰਟ ਸਿੰਘ ਵਾਲੀਆ, ਬਾਜ ਸਿੰਘ ਖਹਿਰਾ, ਹਰਭਜਨ ਸਿੰਘ ਪਿਲਖਣੀ, ਗੁਰਚਰਨ ਸਿੰਘ ਕੋਲੀ ਅਤੇ ਜਗਤਾਰ ਸਿੰਘ ਨੇ ਸਾਂਝੇ ਬਿਆਨ ਰਾਹੀ ਸਮਾਣਾ ਹਲਕੇ ਤੋ ਵਿਧਾਇਕ ਚੇਤਨ ਸਿੰਘ ਜ਼ੋੜਾਮਾਜਰਾ ਵੱਲੋ ਸਰਕਾਰੀ ਸਕੂਲ ਦੇ ਬਾਥਰੂਮ ਦੇ ਉਦਘਾਟਨ ਕਰਨ ਸਮੇ ਇਕ ਸਮਾਗਮ ਦੋਰਾਨ ਅਧਿਆਪਕਾਂ ਨੂੰ ਸਟੇਜ਼ ਤੋ ਅਪਸ਼ਬਦ ਬੋਲਣ ਦੀ ਸਖਤ ਨਿਖੇਧੀ ਕੀਤੀ ਹੈ । ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਮੁਲਾਜ਼ਮਾਂ ਨੂੰ ਆਪਣੇ ਸਿਆਸੀ ਹਿੱਤਾ ਲਈ ਵਰਤ ਰਹੀ ਹੈ ।

ਉਨਾਂ੍ਰ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾ ਤੇ ਮਸਲੇ ਹੱਲ ਕਰਨ ਵਿੱਚ ਨਾਕਾਮ ਸਿੱਧ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਸੋਦੀਆ ਵਰਗੇ ਹਾਰੇ ਹੋਏ ਲੋਕਾਂ ਨੂੰ ਪੰਜਾਬ ਵਿੱਚ ਕਿਸ ਹੈਸੀਅਤ ਨਾਲ ਸਿਿਖਆਂ ਸੰਸਥਾਵਾ ਵਿੱਚ ਬਾਥਰੂਮਾ,ਕਮਰਿਆਂ ਨੂੰ ਪਲੱਸਤਰ ਅਤੇ ਰੰਗ ਰੋਗਨ ਦੀ ਕੂਚੀ ਫੇਰਨ ਦੇ ਉਦਘਾਟਨ ਕਰਵਾਅ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਉਤੇ 2ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ ਹੈ।ਸਰਕਾਰ ਆਪਣੇ ਸਿਆਸੀ ਪ੍ਰਗੋਰਾਮ ਅਧਿਆਪਕਾਂ ਅਤੇ ਮੁਲਾਜ਼ਮਾ ਰਾਹੀ ਨੇਪਰੇ ਚਾੜ ਰਹੀ ਹੈ । ਉਨਾਂ ਕਿਹਾ ਕਿ ਮੁਲਾਜਮ ਜਥੇਬੰਦੀਆਂ ਅਧਿਆਪਕਾ ਅਤੇ ਮੁਲਾਜਮਾਂ ਦੀ ਬੇਪਤੀ ਨਹੀ ਹੋਣਗੀਆਂ । ਜਥੇਬੰਦੀਆਂ ਨੇ ਸਰਕਾਰ ਨੂੰ ਕਿਹਾ ਕਿ ਉਹ ਆਪਣੇ ਵਿਧਾਇਕਾ, ਮੰਤਰੀਆ ਦੇ ਤਾਪਮਾਨ ਨੂੰ ਸਥਿਰ ਰੱਖੇ ।

Leave a Comment

Your email address will not be published. Required fields are marked *

Scroll to Top