ਨਵੀਂ ਦਿੱਲੀ, 3 ਜੁਲਾਈ 2025 : ਘਰ ਵਿਚ ਕੰਮ ਕਰਦੇ ਨੌਕਰ ਨੇ ਆਪਣੀ ਮਾਲਕਨ ਅਤੇ ਉਸਦੇ ਪੁੱਤਰ ਦੋਹਾਂ ਨੂੰ ਮੌਤ ਦੇ ਘਾਟ (Near death) ਉਤਾਰ ਦਿੱਤਾ ਹੈ । ਕਿਉਂਕਿ ਮਾਲਕਨ ਨੇ ਆਪਣੇ ਨੌਕਰ ਨੂੰ ਕਿਸੇ ਗੱਲ ਨੂੰ ਲੈ ਕੇ ਝਿੜਕ ਦਿੱਤਾ ਸੀ ।
ਕਿਹੜੀ ਥਾਂ ਤੇ ਵਾਪਰਿਆ ਹੈ ਇਹ ਘਟਨਾਕ੍ਰਮ
ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਦੱਖਣ ਪੂਰਬੀ ਖੇਤਰ ਲਾਜਪਤ ਨਗਰ (Lajpat Nagar, South East Delhi) ਵਿਚ ਬੁੱਧਵਾਰ ਦੇਰ ਸ਼ਾਮ ਨੌਕਰ ਨੇ ਮਾਲਕਨ ਤੇ ਮੁੰਡੇ ਨੂੰ ਮਾਲਕ ਦੇ ਘਰ ਤੋ਼ ਬਾਹਰ ਹੋਣ ਦੇ ਚਲਦਿਆਂ ਕਤਲ ਕੀਤਾ ਅਤੇ ਫਿਰ ਆਪਣੇ ਵਲੋਂ ਕੀਤੇ ਗਏ ਇਸ ਜੁਰਮ ਦੀ ਗੱਲ ਵੀ ਕਬੂਲ ਲਈ ।
ਕੌਣ ਹੈ ਜਿਸਨੇ ਕੀਤੇ ਹਨ ਦੋਵੇਂ ਕਤਲ
ਦਿੱਲੀ ਦੇ ਲਾਜਪਤ ਨਗਰ ਵਿਖੇ ਘਰ ਵਿਚ ਕੰਮ ਕਰਨ ਵਾਲਾ ਵਿਅਕਤੀ (ਨੌਕਰ) ਦਾ ਨਾਮ ਮੁਕੇਸ਼ (Mukesh) ਹੈ ਤੇ ਇਹ ਬਿਹਾਰ ਦਾ ਰਹਿਣ ਵਾਲਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਉਕਤ ਪਰਿਵਾਰ ਲਈ ਡਰਾਈਵਰੀ ਕਰਨ ਤੋ਼ ਇਲਾਵਾ ਇੱਕ ਕੱਪੜੇ ਦੀ ਦੁਕਾਨ `ਤੇ ਸਹਾਇਕ ਦੇ ਤੌਰ ਤੇ ਕੰਮ ਵੀ ਕਰਦਾ ਸੀ।
ਘਟਨਾ ਦਾ ਕਿਵੇਂ ਤੇ ਕਿਸਨੂੰ ਲੱਗਿਆ ਪਤਾ
ਘਰ ਦੇ ਮਾਲਕ ਕੁਲਦੀਪ ਸਿੰਘ ਜੋ ਕਿ ਘਰ ਤੋ਼ ਬਾਹਰ ਸੀ ਜਦੋਂ ਘਰ ਆਇਆ ਤਾਂ ਉਸਨੂੰ ਘਰ ਦਾ ਦਰਵਾਜ਼ਾ ਬੰਦ ਮਿਲਿਆ ਤੇ ਦਰਵਾਜ਼ੇ ਵਿਚੋਂ ਖੂਨ ਟਪਕਦਾ ਦਿਖਾਈ ਦਿੱਤਾ, ਜਿਸ ਤੇ ਉਸਨੇ ਜਦੋਂ ਪੁਲਸ ਨੂੰ ਦੱਸਿਆ ਤਾਂ ਪੁਲਸ ਟੀਮ ਅਤੇ ਕੁਲਦੀਪ ਸਿੰਘ ਜਦੋਂ ਘਰ ਵਿਚ ਦਾਖਲ ਹੋਏ ਤਾਂ ਦੇਖਿਆ ਕਿ ਉਸਦੀ ਪਤਨੀ ਅਤੇ ਉਸਦੇ ਪੁੱਤਰ ਦੀਆਂ ਲਾਸ਼ਾਂ ਖੂਨ ਨਾਲ ਲਿਬੜੀਆਂ ਪਈਆਂ ਸਨ।
ਔਰਤ ਤੇ ਬੱਚੇ ਦਾ ਕੀ ਨਾਮ ਹੈ
ਦਿੱਲੀ ਦੇ ਲਾਜਪਤ ਨਗਰ ਵਿਖੇ ਨੌਕਰ ਵਲੋ਼ ਮੌਤ ਦੇ ਘਾਟ ਉਤਾਰੇ ਗਏ ਮਾਂ-ਪੁੱਤ ਵਿਚੋਂ ਔਰਤ ਦਾ ਨਾਮ ਰੁਚਿਕਾ (42) ਤੇ ਪੁੱਤਰ ਦਾਨਾਮ ਕ੍ਰਿਸ਼ (14) ਹੈ । ਮਹਿਲਾ ਦੇ ਪਤੀ ਕੁਲਦੀਪ ਵਲੋਂ ਇਸ ਸਬੰਧੀ ਪੁਲਸ ਵਿਚ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਤੇ ਮਾਮਲੇ ਦੀ ਜਾਂਚ ਪੁਲਸ ਵਲੋਂ ਜਾਰੀ ਹੈ ।
Read More : ਜਰਮਨੀ ਦੇ ਬਾਜ਼ਾਰ `ਚ ਇਕ ਵਿਅਕਤੀ ਨੇ ਕਾਰ ਚੜ੍ਹਾ ਕੇ ਦੋ ਨੂੰ ਉਤਾਰਿਆ ਮੌਤ ਦੇ ਘਾਟ ਤੇ 68 ਜਣਿਆਂ ਨੂੰ ਕੀਤਾ ਜ਼ਖ਼ਮੀ




