ਖਨੌਰੀ ਬਾਰਡਰ ਤੇ ਕਿਸਾਨ ਮਹਾਪੰਚਾਇਤ ਨੂੰ ਅੱਜ ਸੰਬੋਧਨ ਕਰਨਗੇ ਕਿਸਾਨ ਨੇਤਾ ਡੱਲੇਵਾਲ

ਖਨੌਰੀ ਬਾਰਡਰ ਤੇ ਕਿਸਾਨ ਮਹਾਪੰਚਾਇਤ ਨੂੰ ਅੱਜ ਸੰਬੋਧਨ ਕਰਨਗੇ ਕਿਸਾਨ ਨੇਤਾ ਡੱਲੇਵਾਲ

ਖਨੌਰੀ ਬਾਰਡਰ ਤੇ ਕਿਸਾਨ ਮਹਾਪੰਚਾਇਤ ਨੂੰ ਅੱਜ ਸੰਬੋਧਨ ਕਰਨਗੇ ਕਿਸਾਨ ਨੇਤਾ ਡੱਲੇਵਾਲ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਖਨੌਰੀ ਬਾਰਡਰ ਵਿਖੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅੱਜ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ।ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਸ ਵਲੋਂ ਜੀਂਦ `ਚ ਹਾਈ ਅਲਰਟ `ਤੇ ਕੀਤਾ ਗਿਆ ਹੈ ਅਤੇ ਬੀ. ਐਨ. ਐਸ. ਦੀ ਧਾਰਾ 163 ਵੀ ਜਿ਼ਲ੍ਹੇ ਵਿੱਚ ਲਾਗੂ ਕੀਤੀ ਗਈ ਹੈ । ਸਰਹੱਦ `ਤੇ ਪੁਲਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇੱਥੇ 21 ਡੀ. ਐਸ. ਪੀਜ਼ ਵੀ ਡਿਊਟੀ `ਤੇ ਹੋਣਗੇ। ਹਰਿਆਣਾ ਪੁਲਿਸ ਨੇ ਨਰਵਾਣਾ ਤੋਂ ਪੰਜਾਬ ਵਾਇਆ ਗੜ੍ਹੀ ਨੂੰ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਹੈ। ਮਹਾਪੰਚਾਇਤ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦੀਆਂ ਕੋਸਿਸ਼ਾਂ `ਤੇ ਵੀ ਪੁਲਸ ਨਜ਼ਰ ਰੱਖ ਰਹੀ ਹੈ ।

Leave a Comment

Your email address will not be published. Required fields are marked *

Scroll to Top